ਗਾਇਕੀ ਦੀ ਬੇਗ਼ਮ – ਬੇਗ਼ਮ ਸੈਦਾ
ਸਫ਼ਲਤਾ ਦੀ ਕੋਈ ਨਿਸ਼ਚਿਤ ਪਰਿਭਾਸ਼ਾ ਨਹੀਂ ਹੋ ਸਕਦੀ, ਜਿੱਥੇ ਪਤੀਪਤਨੀ ਦਾ ਪਿਆਰ ਅਤੇ ਪਿਆਰੇ ਬੱਚਿਆਂ
ਦਾ ਸਾਥ ਹੋਵੇ ਅਤੇ ਛੋਟੀ ਜਿਹੀ ਮਿਹਨਤ ਵਿਚ ਸਤੁੰਸ਼ਟ ਰਹਿਣਾ ਵੀ ਸਫ਼ਲਤਾ ਮੰਨੀ ਜਾ ਸਕਦੀ ਹੈ। ਗਾਇਨ ਤਪ ਦੀ ਕਸੌਟੀ
ਅਤੇ ਤੰਗੀ ਤੁਰਸੀ ਦੀ ਪੀੜਾਂ ’ਚੋਂ ਨਿਕਲ ਕੇ ਅਪਣੇ ਪੈਰਾਂ ’ਤੇ ਖੜ੍ਹਾ ਹੋਣਾ ਹੀ ਸਫਲਤਾ ਹੈ ਅਤੇ ਇਸ ਸਫ਼ਲਤਾ ਦਾ ਨਾਮ ਹੈ
ਬੇਗ਼ਮ ਸੈਦਾ। ਜਿਸ ਨੇ ਤੰਗ ਤੁਰਸੀ ’ਚ ਰਹਿ ਕੇ ਅਪਣੀ ਗਾਇਨ ਕਲਾ ਨੂੰ ਬੁਲੰਦੀ ਤਕ ਪਹੁੰਚਾਇਆ। ਆ ਹੁੰਦੀ ਹੈ ਸਫਲਤਾ।
ਪ੍ਰਸਿੱਧ ਗਾਇਕਾ ਬੇਗ਼ਮ ਸੈਦਾ ਨੂੰ ਪੰਜਾਬ ਦੀ ਰੇਸ਼ਮਾਂ ਵੀ ਕਿਹਾ ਜਾਂਦਾ ਹੈ। ਉਸ ਦੀ ਸੁਰੀਲੀ ਦਿਲਕਸ਼ ਆਵਾਜ਼
ਸਰੋਤਿਆਂ ਦੇ ਦਿਲਾਂ ਵਿਚ ਧੂਹ ਪਾਉਂਦੀ ਹੈ। ਇਕ ਲਲਕ, ਇਕ ਕਸਕ, ਲਪਕ ਪੈਦਾ ਕਰਦੀ ਹੈ। ਉਹ ਭਾਰਤ
ਦੇ ਪ੍ਰਸਿੱਧ ਵੱਡੇ-ਵੱਡੇ ਸ਼ਹਿਰਾਂ ਵਿਚ ਵੀ ਆਪਣੀ ਗਾਇਨ ਕਲਾਂ ਦੇ ਜੌਹਰ ਵਿਖਾ ਚੁੱਕੀ ਹੈ। ਕਈ ਉਚ ਕਟੀ ਦੇ ਮਾਨ ਸਨਮਾਨ
ਹਾਸਿਲ ਕਰ ਚੁਕੀ ਹੈ। ਉਨ੍ਹਾਂ ਦੀ ਕੰਠ ਗਰਾਰੀ ਰਾਗਾਂ ਨੂੰ ਜਨਮ ਦਿੰਦੀ ਹੈ।
ਉਸ ਨੇ ਦੱਸਿਆ ਕਿ ਗਾਇਕੀ ਕੋਈ ਸੌਖਾ ਕੰਮ ਨਹੀਂ ਹੈ। ਗਾਉਣ ਲੱਗਿਆ ਢਿੱਡ ਦੀਆਂ ਵੱਖੀਆਂ ਬਾਹਰ ਨਿਕਲ
ਜਾਂਦੀਆਂ ਹਨ। ਗਾਇਕੀ ਪਾਣੀ ਨਾਲੋਂ ਪਤਲੀ ਅਤੇ ਗੁੱੜ ਨਾਲੋਂ ਮਿੱਠੀ ਹੁੰਦੀ ਹੈ। ਕੱਵਾਲੀ ਅਤੇ ਗੀਤ ਗਾਇਨ ਵਿਚ ਮੁਹਾਰਤ
ਰਖਦੀ ਹੈ।
ਉਸ ਨੇ ਗਾਇਨ ਕਲਾ ਦੀ ਗੁੜ੍ਹਤੀ ਅਪਣੇ ਦਾਦਾ ਸ੍ਰੀ ਸੁਨਿਆਰਾ ਜੀ ਤੋਂ ਲਈ, ਉਹ ਅਪਣੇ ਪਿਤਾ ਸ੍ਰੀ ਬਸੀਰ ਜੀ ਨੂੰ
ਉਸਤਾਦ ਮੰਨਦੀ ਹੈ। ਉਸ ਦੀਆਂ ਚਾਰ ਭੈਣਾਂ ਤੇ ਇਕ ਭਰਾ ਹੈ। ਸਭਨਾਂ ਨੂੰ ਗਾਉਣ ਦਾ ਸ਼ੌਕ ਹੈ।
ਉਸ ਨੇ ਤੇ ਬਾਲੜੀ ਉਮਰ ਵਿਚ ਹੀ ਸਟੇਟ ’ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ।’ 27 ਸਾਲਾਂ ਤੋਂ ਉਹ ਗਾ ਰਹੀ ਹੈ। ਉਸ
ਦਾ ਪਤੀ ਵੀ ਨੇਕ ਸੀ ਜੋ ਪਰਪੱਕ ਢੋਲਕ ਮਾਸਟਰ ਸਨ, ਉਨ੍ਹਾਂ ਦੇ ਪ੍ਰੇਰਣਾ ਸਦਕਾ ਹੀ ਪ੍ਰਸਿੱਧੀ ਲਈ।
ਉਸ ਦੇ ਇਕ ਦੁਖਦਾਇਕ ਘਟਨਾ ਸੁਣਾਉਂਦੇ ਹੋਏ ਰੁਆਂਸੀ ਆਵਾਜ਼ ਵਿਚ ਕਿਹਾ ਕਿ ਆਰਥਿਕ ਤੰਗੀ ਕਰਕੇ
ਪਰਿਵਾਰ ਨੂੰ ਪਾਲਣ ਲਈ ਕਈ ਕਈ ਪਾਪੜ ਵੇਲਣੇ ਪਏ। ਕਿਉਕਿ ਉਸ ਦੇ ਪਤੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ
ਗਏ ਸਨ। ਪਰਿਵਾਰ ਨੂੰ ਪਾਲਣ ਲਈ ਉਸ ਦੇ ਬਾਰਾਂ ਸਾਲ ਤਿੰਨ ਕਿੱਲੋ ਦੀ ਰਸੋਲੀ ਆਪਣੇ ਪੇਟ ਵਿਚ ਰੱਖੀ। ਅਪਰੇਸ਼ਨ ਨਹੀਂ
ਕਰਵਾਇਆ ਤਾਂ ਕਿ ਪਰਿਵਾਰ ਨੂੰ ਪਾਲਿਆ ਜਾ ਸਕੇ। ਧੀਆਂ ਵਿਆਹੀਆਂ ਘਰ ਬਣਾਇਆ, ਫਿਰ ਰਸੌਲੀ ਲਈ ਢਿੱੜ
ਪੜਵਾਇਆ ਇਕ ਨਵਾਂ ਜਨਮ ਹੋਇਆ। ਢਿੱਡ ਪਿੱਛੇ ਕੰਮ ਕੀਤਾ।
ਉਹ ਪੰਜਾਬੀ ਅਤੇ ਹਿੰਦੀ ਵਿਚ ਕੱਵਾਲੀ ਅਤੇ ਗੀਤ ਗਾਉਣ ਵਿਚ ਪਰਪੱਕਤਾ ਰਖਦੀ ਹੈ।
ਉਸ ਦੇ ਗਾਇਕਾ ਲੜਕੀਆਂ ਦੇ ਨਾਮ ਸੰਦੇਸ਼ ਦਿੰਦੇ ਹੋਏ ਕਿਹਾ ਕਿ ਬਾਪੂ ਦੀ ਪੱਗ ਉਚੀ ਰੱਖਣ। ਅਪਣੇ ਕਾਰਜਾਂ ਵਿਚ
ਨਾਮ ਪੈਦਾ ਕਰਨ। ਚੰਗੇ ਕਰਮ ਵਿਚ ਧੀਆਂ ਭੈਣਾਂ ਆਜ਼ਾਦੀ ਰੱਖਣ। ਉਨ੍ਹਾਂ ਦਾ ਪਤਾ ਹੈ ਸ਼ਾਹਕੋਟ, ਜਲੰਧਰ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409