ਯੰਗ ਕਬੱਡੀ ਕਲੱਬ ਤੇ ਓ ਕੇ ਸੀ ਕਲੱਬ ਦਾ ਸਾਂਝਾ ਕੱਪ
ਯੰਗ ਕਬੱਡੀ ਕਲੱਬ ਤੇ ਓ ਕੇ ਸੀ ਕਲੱਬ ਦਾ ਸਾਂਝਾ ਕੱਪ
ਓ ਕੇ ਸੀ ਚਾਰ ਕੱਪ ਜਿੱਤ ਕੇ ਬਣਿਆ ਟੋਰਾਂਟੋ ਸੀਜ਼ਨ ਦਾ ਓਵਰਆਲ ਚੈਪੀਅਨ
ਰਵੀ ਦਿਉਰਾ ਤੇ ਸ਼ੀਲੂ ਬਾਹੂ ਅਕਬਰਪੁਰ ਬਣੇ ਸੀਜ਼ਨ ਦੇ ਸਰਵੋਤਮ ਖਿਡਾਰੀ
ਯੰਗ ਕਬੱਡੀ ਕਲੱਬ ਤੇ ਓਂਟਾਰੀਓ ਕਬੱਡੀ ਕਲੱਬ ਵੱਲੋਂ ਸਾਂਝੇ ਤੌਰ ‘ਤੇ ਓਂਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਸਾਹਿਬ (ਡਿਕਸੀ) ਦੇ ਖੂਬਸੂਰਤ ਮੈਦਾਨ ‘ਚ ਟੋਰਾਂਟੋ ਕਬੱਡੀ ਸੀਜ਼ਨ ਦਾ ਆਖਰੀ ਘਰੇਲੂ ਕੱਪ ਕਰਵਾਇਆ ਗਿਆ। ਜਿਸ ਨੂੰ ਜਿੱਤਣ ਦਾ ਮਾਣ ਓਂਟਾਰੀਓ ਕਬੱਡੀ ਕਲੱਬ (ਓ ਕੇ ਸੀ) ਨੇ ਪ੍ਰਾਪਤ ਕੀਤਾ। ਇਸ ਜਿੱਤ ਨਾਲ ਹੀ ਓ ਕੇ ਸੀ ਨੇ ਸੀਜ਼ਨ ਦਾ ਚੌਥਾ ਖਿਤਾਬ ਜਿੱਤਕੇ, ਟੋਰਾਂਟੋ ਸੀਜ਼ਨ ਦੀ ਸਰਵੋਤਮ ਟੀਮ ਬਣਨ ਦਾ ਮਾਣ ਪ੍ਰਾਪਤ ਕੀਤਾ। ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਇਸ ਕੱਪ ‘ਚ ਉਪ ਜੇਤੂ ਰਹੀ ਅਤੇ ਦੋ ਕੱਪ ਜਿੱਤ ਕੇ ਤੇ ਦੋ ‘ਚ ਉਪ ਜੇਤੂ ਰਹਿਕੇ ਸੀਜ਼ਨ ‘ਚ ਵੀ ਦੂਸਰੇ ਸਥਾਨ ‘ਤੇ ਰਹੀ। ਇਸ ਕੱਪ ਦੌਰਾਨ ਜੇਤੂ ਟੀਮ ਦੇ ਰਵੀ ਦਿਉਰਾ ਤੇ ਪਿੰਦੂ ਸੀਚੇਵਾਲ ਸਰਵੋਤਮ ਖਿਡਾਰੀ ਬਣੇ।
ਮੇਜ਼ਬਾਨ:- ਇਸ ਕੱਪ ਦੇ ਪਹਿਲੇ ਮੇਜ਼ਬਾਨ ਓਂਟਾਰੀਓ ਕਬੱਡੀ ਕਲੱਬ ਵੱਲੋਂ ਬਿੱਲਾ ਥਿਆੜਾ, ਗੁਰਲਾਟ ਲਾਡਾ ਸਹੋਤਾ, ਪਿੰਦਾ ਤੂਰ, ਗੁਰਦੇਵ ਥਿੰਦ, ਤੀਰਥ ਦਿਉਲ, ਮਨਪ੍ਰੀਤ ਢੇਸੀ, ਸ਼ੇਰਾ ਮੰਡੇਰ, ਬਲਵਿੰਦਰ ਭਾਈ, ਸੋਹਣਾ ਕਾਲਸਨ, ਮਨੂੰ ਸਰਾਏ, ਗੁਰਪ੍ਰੀਤ ਢੇਸੀ, ਹੈਪੀ ਸਹੋਤਾ, ਮੱਖਣ ਸਹੋਤਾ, ਸ਼ੱਬਾ ਸਹੋਤਾ, ਸੁੱਖਾ ਸਹੋਤਾ, ਕੁਲਵਿੰਦਰ ਸਹੋਤਾ, ਗਿੰਦ ਬੜਾ ਪਿੰਡ, ਪੱਪੂ ਢੱਟ, ਕਾਲਾ ਸੰਘਾ, ਮਹਿੰਦਰ ਹੁੰਦਲ ਤੇ ਮਨਜੀਤ ਸਿੱਧੂ ਨੇ ਭਰਵਾਂ ਯੋਗਦਾਨ ਪਾਇਆ। ਦੂਸਰੇ ਮੇਜ਼ਬਾਨ ਯੰਗ ਕਬੱਡੀ ਕਲੱਬ ਵੱਲੋਂ ਜੱਸੀ ਸਰਾਏ, ਕੁਲਵਿੰਦਰ ਪੱਤੜ ਪ੍ਰਧਾਨ, ਰਾਣਾ ਸਿੱਧੂ, ਬਿੱਲਾ ਸਿੱਧੂ, ਰੈਂਬੋ ਸਿੱਧੂ, ਸੁੱਖੀ ਸਿੱਧੂ, ਨਿੰਦਰ ਧਾਲੀਵਾਲ, ਗੋਲਡੀ ਧਾਲੀਵਾਲ, ਦਲਜੀਤ ਮਾਂਗਟ ਰਾਮਗੜ੍ਹ, ਸੁਖਪਾਲ ਡੁਲਕੂ, ਪ੍ਰਭਜੋਤ ਲੁੱਧੜ, ਸੰਦੀਪ ਗੁਰਦਾਸਪੁਰੀਆ, ਹਰਸਿਮਰਨ ਲਾਲੀ, ਰਾਜਬੀਰ ਰਿਆੜ, ਕਰਨਜੀਤ ਰੰਧਾਵਾ, ਸੰਨੀ ਉੱਪਲ, ਨਵਦੀਪ ਵਿਰਕ ਨਵੀ, ਜਗਜੀਤ ਧਾਲੀਵਾਲ, ਗੋਪੀ ਕਲੇਰ, ਜਗਤਾਰ ਧਾਮੀ, ਬਿੱਟੂ ਢੀਂਡਸਾ, ਮਨਵੀਰ ਸਿੰਘ, ਰਤਿੰਦਰਵੀਰ ਸਿੰਘ, ਯੋਧਾ, ਸੁੱਖਾ, ਹਰਮਨ ਤੇ ਸੁੱਖੀ ਸਿੱਧੂ ਕੱਪ ਦੀ ਸਫਲਤਾ ਲਈ ਅਣਥੱਕ ਮਿਹਨਤ ਕੀਤੀ ਤੇ ਸਹਿਯੋਗ ਦਿੱਤਾ।
ਮਹਿਮਾਨ ਤੇ ਸਨਮਾਨ:- ਇਸ ਕੱਪ ਦੌਰਾਨ ਐਮ.ਪੀ. ਹਰਦੀਪ ਗਰੇਵਾਲ ਤੇ ਮੰਤਰੀ ਪ੍ਰਭਦੀਪ ਸਰਕਾਰੀਆ ਉਚੇਚੇ ਤੌਰ ‘ਤੇ ਪੁੱਜੇ। ਇਸ ਦੇ ਨਾਲ ਹੀ ਸਾਬਕਾ ਕਬੱਡੀ ਖਿਡਾਰੀ ਰਛਪਾਲ ਹਾਰਾ, ਸੁਰਿੰਦਰਪਾਲ ਟੋਨੀ ਕਾਲਖ, ਕਿੰਦਾ ਬਿਹਾਰੀਪੁਰ, ਸੰਦੀਪ ਲੱਲੀਆਂ, ਵਿੰਡਸਰ ਤੋਂ ਜੀਵਨ ਗਿੱਲ, ਸੁਖਵਿੰਦਰ ਚਾਂਦੀ ਸਮੇਤ ਬਹੁਤ ਸਾਰੀਆਂ ਸ਼ਖਸ਼ੀਅਤਾਂ ਪੁੱਜੀਆ। ਇਸ ਮੌਕੇ ਓਂਟਾਰੀਓ ਕਬੱਡੀ ਕਲੱਬ ਵੱਲੋਂ ਸਾਬਕਾ ਖਿਡਾਰੀ ਲੱਖਾ ਗਾਜੀਪੁਰੀਆ ਦਾ ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ। ਕੋਚ ਬਿੱਟੂ ਭੋਲੇਵਾਲੀਆ ਦਾ ਰੈਂਬੋ ਸਿੱਧੂ ਵੱਲੋਂ 3100 ਡਾਲਰ ਨਾਲ ਸਨਮਾਨ ਕੀਤਾ ਗਿਆ। ਕਬੱਡੀ ਖਿਡਾਰੀ ਸ਼ੀਲੂ ਅਕਬਰਪੁਰ, ਹੁਸ਼ਿਆਰਾ ਬੌਪੁਰ, ਨਿੰਦੀ ਬੇਨੜਾ, ਦੀਪਕ ਕਾਸ਼ੀਪੁਰ ਤੇ ਪਰਵੀਨ ਮਿਰਜਾਪੁਰ ਦਾ ਸਾਬਕਾ ਕਬੱਡੀ ਖਿਡਾਰੀ ਪਰਵੀਨ ਫੋਰਡ ਵੱਲੋਂ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨ ਕੀਤਾ ਗਿਆ। ਜੇਤੂ ਟੀਮਾਂ ਲਈ ਧੁੱਗਾ ਭਰਾ ਮਿਲੇਨੀਅਮ ਟਾਇਰ, ਸੁੱਖਾ ਰੰਧਾਵਾ ਕੁਇੱਕ ਟਾਇਰ, ਅਮਨ ਲਾਅ ਤੇ ਧੀਰਾ ਸੰਧੂ ਵੱਲੋਂ ਦਿੱਤੇ ਗਏ।
ਮੁਕਾਬਲੇਬਾਜੀ:- ਇਸ ਕੱਪ ਦੇ ਆਰੰਭਕ ਗੇੜ ਦੇ ਪਹਿਲੇ ਮੈਚ ‘ਚ ਓਂਟਾਰੀਓ ਕਬੱਡੀ ਕਲੱਬ ਦੀ ਟੀਮ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 39-25 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਰਵੀ ਦਿਉਰਾ ਤੇ ਰੁਪਿੰਦਰ ਦੋਦਾ ਨੇ ਧਾਕੜ ਧਾਵੇ ਬੋਲੇ। ਜਾਫੀ ਫਰਿਆਦ ਸ਼ਕਰਪੁਰ, ਵਾਹਿਗੁਰੂ ਸੀਚੇਵਾਲ, ਪਿੰਦੂ ਸੀਚੇਵਾਲ ਤੇ ਅਮਨ ਦਿਉਰਾ ਨੇ ਸ਼ਾਨਦਾਰ ਜੱਫੇ ਲਗਾਏ। ਇੰਟਰਨੈਸ਼ਨਲ ਪੰਜਾਬੀ ਦੀ ਟੀਮ ਵੱਲੋਂ ਧਾਵੀ ਬਿਨਯਾਮੀਨ ਮਲਿਕ ਤੇ ਗੁਰੂ ਧਲੇਰ, ਜਾਫੀ ਜੱਗਾ ਮਾਣੂਕੇ ਗਿੱਲ ਨੇ ਜੁਝਾਰੂ ਖੇਡ ਦਿਖਾਈ। ਦੂਸਰੇ ਮੈਚ ‘ਚ ਯੂਨਾਈਟਡ ਕਬੱਡੀ ਕਲੱਬ ਨੇ ਜੀ ਟੀ ਏ ਕਲੱਬ ਨੂੰ ਬੇਹੱਦ ਫਸਵੇਂ ਮੈਚ ‘ਚ ਅੱਧੇ (36.5-36) ਅੰਕ ਨਾਲ ਹਰਾਇਆ। ਜੇਤੂ ਟੀਮ ਵੱਲੋਂ ਧਾਵੀ ਭੂਰੀ ਛੰਨਾ, ਕਾਲਾ ਧੁਰਕੋਟ ਤੇ ਬੁਲਟ ਖੀਰਾਂਵਾਲ, ਜਾਫੀ ਸ਼ੀਲੂ ਬਾਹੂ ਅਕਬਰਪੁਰ ਤੇ ਯੋਧਾ ਸੁਰਖਪੁਰ ਨੇ ਧਾਕੜ ਖੇਡ ਦਿਖਾਈ। ਜੀ ਟੀ ਏ ਦੀ ਟੀਮ ਵੱਲੋਂ ਧਾਵੀ ਕਮਲ ਨਵਾਂ ਪਿੰਡ ਤੇ ਬਾਗੀ ਪਰਮਜੀਤਪੁਰਾ, ਜਾਫੀ ਸੱਤੂ ਖਡੂਰ ਸਾਹਿਬ ਤੇ ਅੰਮ੍ਰਿਤ ਔਲਖ ਨੇ ਮੁਕਾਬਲੇ ਦੀ ਖੇਡ ਦਿਖਾਈ। ਤੀਸਰੇ ਮੈਚ ‘ਚ ਟੋਰਾਂਟੋ ਪੰਜਾਬੀ ਕਲੱਬ ਨੇ ਯੰਗ ਕਬੱਡੀ ਕਲੱਬ ਨੂੰ ਅੱਧੇ (33.5-33) ਅੰਕ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਪਿੰਦਾ ਸੱਜਣਵਾਲ, ਜੱਸੀ ਸਹੋਤਾ ਤੇ ਬਿੱਲਾ ਗੁਰਮ, ਜਾਫੀ ਜੱਗੂ ਹਾਕਮਵਾਲਾ ਤੇ ਬੂਟਾ ਅੰਨਦਾਨਾ ਨੇ ਧਾਕੜ ਖੇਡ ਦਿਖਾਈ। ਯੰਗ ਕਬੱਡੀ ਕਲੱਬ ਵੱਲੋਂ ਧਾਵੀ ਜੀਵਨ ਮਾਣੂੰਕੇ ਗਿੱਲ, ਮਾਹਲਾ ਗੋਬਿੰਦਪੁਰਾ ਤੇ ਤਬੱਸਰ ਜੱਟ, ਜਾਫੀ ਸੰਨੀ ਆਦਮਵਾਲ ਨੇ ਸੰਘਰਸ਼ਮਈ ਖੇਡ ਦਿਖਾਈ।
ਦੂਸਰੇ ਗੇੜ ਦੇ ਪਹਿਲੇ ਮੈਚ ‘ਚ ਯੂਨਾਈਟਡ ਬਰੈਪਟਨ ਸਪੋਰਟਸ ਕਲੱਬ ਨੇ ਯੰਗ ਕਬੱਡੀ ਕਲੱਬ ਨੂੰ 41-36 ਅੰਕਾਂ ਹਰਾਇਆ। ਜੇਤੂ ਟੀਮ ਲਈ ਭੂਰੀ ਛੰਨਾ, ਕਾਲਾ ਧੂਰਕੋਟ ਤੇ ਬੁਲਟ ਖੀਰਾਂਵਾਲ, ਜਾਫੀ ਯੋਧਾ ਸੁਰਖਪੁਰ ਤੇ ਸੀਲੂ ਬਾਹੂ ਅਕਬਰਪੁਰ ਨੇ ਧਾਕੜ ਖੇਡ ਦਿਖਾਈ। ਯੰਗ ਕਲੱਬ ਵੱਲੋਂ ਤਬੱਸਰ ਜੱਟ ਤੇ ਮਾਹਲਾ ਗੋਬਿੰਦਪੁਰਾ, ਜਾਫੀ ਜੁਲਕਰਨੈਣ ਡੋਗਰ ਤੇ ਸੰਨੀ ਆਦਮਵਾਲ ਨੇ ਸੰਘਰਸ਼ਮਈ ਖੇਡ ਦਿਖਾਈ। ਦੂਸਰੇ ਮੈਚ ‘ਚ ਟੋਰਾਂਟੋ ਪੰਜਾਬੀ ਕਲੱਬ ਨੇ ਜੀ ਟੀ ਏ ਕਲੱਬ ਨੂੰ 39-37.5 ਅੰਕਾਂ ਨਾਲ ਹਰਾਇਆ। ਤੀਸਰੇ ਮੈਚ ‘ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੂੰ 34.5-33 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਚਿੱਤਪਾਲ ਚਿੱਟੀ, ਬਿਨਯਾਮੀਨ ਮਲਿਕ ਤੇ ਦੁੱਲਾ ਬੱਗਾ ਪਿੰਡ, ਜਾਫੀ ਸ਼ੌਕਤ ਸੱਪਾਂ ਵਾਲਾ, ਖੁਸ਼ੀ ਦੁੱਗਾ ਤੇ ਮੰਗਤ ਮੰਗੀ ਨੇ ਧਾਕੜ ਖੇਡ ਦਿਖਾਈ। ਮੈਟਰੋ ਦੀ ਟੀਮ ਵੱਲੋਂ ਸੁਲਤਾਨ ਸਮਸਪੁਰ, ਸੰਦੀਪ ਲੁੱਧਰ ਤੇ ਦੀਪਕ ਕਾਸ਼ੀਪੁਰ, ਜਾਫੀ ਅੰਮ੍ਰਿਤ ਛੰਨਾ ਤੇ ਪ੍ਰੀਤ ਲੱਧੂ ਨੇ ਮੁਕਾਬਲੇ ਦੀ ਖੇਡ ਦਿਖਾਈ। ਤੀਸਰੇ ਮੈਚ ‘ਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੇ ਜੀ ਟੀ ਏ ਨੂੰ 39.5-38 ਅੰਕਾਂ ਨਾਲ ਹਰiਾੲਆ। ਜੇਤੂ ਟੀਮ ਲਈ ਧਾਵੀ ਗੁਰਪ੍ਰੀਤ ਬੁਰਜਹਰੀ ਤੇ ਬਿੱਲਾ ਗੁਰਮ, ਜਾਫੀ ਜੱਗੂ ਹਾਕਮਵਾਲਾ ਤੇ ਹੁਸ਼ਿਆਰਾ ਬੌਪੁਰ ਨੇ ਧਾਕੜ ਖੇਡ ਦਿਖਾਈ। ਜੀ ਟੀ ਏ ਕਲੱਬ ਵੱਲੋਂ ਬਾਗੀ ਪਰਮਜੀਤਪੁਰਾ, ਕਮਲ ਨਵਾਂ ਪਿੰਡ ਤੇ ਮੰਨਾ ਬੱਲ ਨੌ, ਜਾਫੀ ਅੰਮ੍ਰਿਤ ਔਲਖ ਤੇ ਬੁੱਗਾ ਮੱਲੀਆਂ ਨੇ ਸੰਘਰਸ਼ਮਈ ਖੇਡ ਦਿਖਾਈ।
ਇਸ ਉਪਰੰਤ ਕੋਚ ਭੋਲਾ ਲਿੱਟ ਤੇ ਟੋਨੀ ਕਾਲਖ ਦੀਆਂ ਚੰਡੀਆਂ ਅੰਡਰ-21 ਵਰਗ ਦੀਆਂ ਟੀਮਾਂ ਦਰਮਿਆਨ ਮੈਚ ਹੋਇਆ ਜੋ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 28-17 ਅੰਕਾਂ ਨਾਲ ਹਰਾਕੇ ਜਿੱਤਿਆ। ਜੇਤੂ ਟੀਮ ਵੱਲੋਂ ਗੁਰਿੰਦਰ ਸਿੰਘ ਨੇ 13 ਜੱਫੇ ਲਗਾਏ।
ਇਸ ਉਪਰੰਤ ਹੋਏ ਪਹਿਲੇ ਸੈਮੀਫਾਈਨਲ ਮੈਚ ‘ਚ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 47-32 ਅੰਕਾਂ ਨਾਲ ਹਰਾਕੇ ਫਾਈਨਲ ‘ਚ ਪ੍ਰਵੇਸ਼ ਕੀਤਾ। ਜੇਤੂ ਟੀਮ ਵੱਲੋਂ ਦਾਵੀ ਭੂਰੀ ਛੰਨਾ, ਬੁਲਟ ਖੀਰਾਂਵਾਲ ਤੇ ਕਾਲਾ ਧੁਰਕੋਟ, ਜਾਫੀ ਸ਼ੀਲੂ ਬਾਹੂ ਅਕਬਰਪੁਰ, ਯੋਧਾ ਸੁਰਖਪੁਰ ਤੇ ਯਾਦਾ ਸੁਰਖਪੁਰ ਨੇ ਧਵੱਲੇਦਾਰ ਖੇਡ ਦਿਖਾਈ। ਇੰਟਰਨੈਸ਼ਨਲ ਪੰਜਾਬੀ ਦੀ ਟੀਮ ਵੱਲੋਂ ਧਾਵੀ ਬਿਨਯਾਮੀਨ ਮਲਿਕ ਤੇ ਚਿੱਤਪਾਲ ਚਿੱਟੀ, ਜਾਫੀ ਖੁਸ਼ੀ ਦੁੱਗਾ ਤੇ ਮੰਗੀ ਬੱਗਾ ਪਿੰਡ ਨੇ ਸੰਘਰਸ਼ਮਈ ਖੇਡ ਦਿਖਾਈ।
ਜੇਤੂ ਟੀਮ ਲਈ ਦੂਸਰੇ ਸੈਮੀਫਾਈਨਲ ‘ਚ ਓਂਟਾਰੀਓ ਕਬੱਡੀ ਕਲੱਬ ਨੇ ਟੋਰਾਂਟੋ ਪੰਜਾਬੀ ਕਬੱਡੀ ਕਲੱਬ ਨੂੰ 46-39 ਅੰਕਾਂ ਨਾਲ ਹਰਾਇਆ। ਇਸ ਉਪਰੰਤ ਅੰਡਰ-19 ਕਬੱਡੀ ਟੀਮਾਂ ਦਾ ਮੈਚ ਹੋਇਆ। ਜੇਤੂ ਟੀਮ ਲਈ ਧਾਵੀ ਰਵੀ ਦਿਉਰਾ, ਜਸਮਨਪ੍ਰੀਤ ਰਾਜੂ ਤੇ ਰੁਪਿੰਦਰ ਦੋਦਾ, ਜਾਫੀ ਪਿੰਦੂ ਸੀਚੇਵਾਲ ਤੇ ਫਰਿਆਦ ਸ਼ਕਰਪੁਰ ਨੇ ਧਾਕੜ ਖੇਡ ਦਿਖਾਈ। ਟੋਰਾਂਟੋ ਪੰਜਾਬੀ ਕਲੱਬ ਲਈ ਗੁਰਪ੍ਰੀਤ ਬੁਰਜਹਰੀ, ਬਿੱਲਾ ਗੁਰਮ, ਪਿੰਦਾ ਸੱਜਣਵਾਲ ਤੇ ਕੁਲਵਿੰਦਰ ਧਰਮਪੁਰਾ, ਜਾਫੀ ਜੱਗੂ ਹਾਕਮਵਾਲਾ ਤੇ ਰਾਜੂ ਖੋਸਾ ਕੋਟਲਾ ਨੇ ਸੰਘਰਸ਼ਮਈ ਖੇਡ ਦਿਖਾਈ।
ਫਾਈਨਲ ਮੁਕਾਬਲੇ ‘ਚ ਓਂਟਾਰੀਓ ਕਬੱਡੀ ਕਲੱਬ ਦੀ ਟੀਮ ਨੇ ਯੁਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੂੰ 37-31 ਅੰਕਾਂ ਨਾਲ ਹਰਾਕੇ, ਸੀਜ਼ਨ ਦਾ ਚੌਥਾ ਕੱਪ ਚੁੰਮਣ ਦਾ ਮਾਣ ਪ੍ਰਾਪਤ ਕੀਤਾ। ਜੇਤੂ ਟੀਮ ਲਈ ਧਾਵੀ ਰਵੀ ਦਿਉਰਾ ਤੇ ਰੁਪਿੰਦਰ ਦੋਦਾ, ਜਾਫੀ ਪਿੰਦੂ ਸੀਚੇਵਾਲ, ਅਮਨ ਦਿਉਰਾ ਤੇ ਵਾਹਿਗੁਰੂ ਸੀਚੇਵਾਲ ਨੇ ਧਾਕੜ ਖੇਡ ਦਿਖਾਈ। ਯੁਨਾਈਟਡ ਬਰੈਂਪਟਨ ਕਲੱਬ ਵੱਲੋਂ ਧਾਵੀ ਭੂਰੀ ਛੰਨਾ ਤੇ ਬੁਲਟ ਖੀਰਾਂਵਾਲ, ਜਾਫੀ ਸ਼ੀਲੂ ਬਾਹੂ ਅਕਬਰਪੁਰ ਤੇ ਸ਼ਿਵਾ ਸੁਮਿਤ ਨੇ ਸੰਘਰਸ਼ਮਈ ਖੇਡ ਦਿਖਾਈ।
ਸਰਵੋਤਮ ਖਿਡਾਰੀ:- ਇਸ ਕੱਪ ਦੌਰਾਨ ਕੱਪ ਜੇਤੂ ਟੀਮ ਓਂਟਾਰੀਓ ਕਬੱਡੀ ਕਲੱਬ ਦੇ ਖਿਡਾਰੀ ਰਵੀ ਦਿਉਰਾ ਨੇ 17 ਰੇਡਾਂ ਤੋਂ 16 ਅੰਕ ਹਾਸਿਲ ਕਰਕੇ, ਸਰਵੋਤਮ ਧਾਵੀ ਦਾ ਖਿਤਾਬ ਜਿੱਤਿਆ। ਇਸੇ ਟੀਮ ਦੇ ਧਾਵੀ ਪਿੰਦੂ ਸੀਚੇਵਾਲ ਨੇ 11 ਕੋਸ਼ਿਸ਼ਾਂ ਤੋਂ 3 ਜੱਫੇ ਲਗਾ ਕੇ ਸਰਵੋਤਮ ਜਾਫੀ ਦਾ ਖਿਤਾਬ ਆਪਣੇ ਨਾਮ ਕੀਤਾ।
ਸੰਚਾਲਕ ਦਲ:- ਟੂਰਨਾਮੈਂਟ ਦੌਰਾਨ ਪੱਪੂ ਭਦੌੜ, ਬਲਵੀਰ ਨਿੱਝਰ, ਸਰਬਜੀਤ ਸਾਬੀ, ਬਿੰਨਾ ਮਲਿਕ, ਨੀਟਾ ਸਰਾਏ ਤੇ ਗੁਰਪ੍ਰੀਤ ਸਿੰਘ ਨੇ ਮੈਦਾਨ ‘ਚ ਅੰਪਾਇਰਿੰਗ ਦੀ ਜਿੰਮੇਵਾਰੀ ਨਿਭਾਈ ਅਤੇ ਦਰਸ਼ਨ ਸਿੰਘ ਗਿੱਲ ਨੇ ਰੈਫਰਲ ਅੰਪਾਇਰ ਦੀ ਭੂਮਿਕਾ ਅਦਾ ਕੀਤੀ। ਜਸਵੰਤ ਸਿੰਘ ਖੜਗ ਤੇ ਮਨੀ ਖੜਗ ਨੇ ਮੈਚਾਂ ਦੇ ਇੱਕ-ਇੱਕ ਅੰਕ ਦਾ ਵੇਰਵਾ ਬਾਖੂਬੀ ਨੋਟ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਕਾਲਾ ਰਛੀਨ, ਸੁਰਜੀਤ ਕਕਰਾਲੀ, ਛਿੰਦਰ ਧਾਲੀਵਾਲ, ਇਕਬਾਲ ਗਾਲਿਬ, ਪ੍ਰਿਤਾ ਸ਼ੇਰਗੜ੍ਹ ਚੀਮਾ ਤੇ ਹੈਰੀ ਬਨਭੌਰਾ ਨੇ ਸ਼ੇਅਰੋ-ਸ਼ੇਅਰੀ ਨਾਲ ਭਰਪੂਰ ਕੁਮੈਂਟਰੀ ਰਾਹੀਂ ਸਾਰਾ ਦਿਨ ਰੰਗ ਬੰਨਿਆ। ਪਿੰਦਾ ਤੂਰ ਨੇ ਮੰਚ ਸੰਚਾਲਨ ਕੀਤਾ।
ਤਿਰਛੀ ਨਜ਼ਰ:- ਇਸ ਕੱਪ ਦੇ ਨਾਲ ਹੀ ਟੋਰਾਂਟੋ ਸੀਜ਼ਨ-2023 ਦੇ ਘਰੇਲੂ ਮੁਕਾਬਲੇ ਨੇਪਰੇ ਚੜ੍ਹ ਗਏ। ਜਿੰਨ੍ਹਾਂ ‘ਚ ਓ ਕੇ ਸੀ ਕਲੱਬ ਚਾਰ ਕੱਪ ਜਿੱਤ ਕੇ ਅੱਵਲ ਰਿਹਾ। ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੋ ਕੱਪ ਜਿੱਤ ਕੇ ਅਤੇ ਦੋ ‘ਚ ਉਪ ਜੇਤੂ ਬਣਕੇ, ਸੀਜ਼ਨ ਦੀ ਦੂਸਰੀ ਸਰਵਸ੍ਰੇਸ਼ਟ ਟੀਮ ਬਣੀ। ਇਸ ਸੀਜ਼ਨ ਦੌਰਾਨ ਓ ਕੇ ਸੀ ਦਾ ਖਿਡਾਰੀ ਰਵੀ ਦਿਉਰਾ ਸੀਜ਼ਨ ਦਾ ਸਰਵੋਤਮ ਧਾਵੀ ਅਤੇ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦਾ ਖਿਡਾਰੀ ਸ਼ੀਲੂ ਹਰਿਆਣਾ ਸਰਵੋਤਮ ਜਾਫੀ ਬਣਿਆ।