ਯਾਦਾਂ ਬਾਕੀ ਨੇ --
ਗਾਇਕਾ ਪਰਮਜੀਤ ਧੰਜਲ ਨੇ ਚਮਕੀਲੇ ਦਾ ਜਨਮ ਦਿਨ ਰੁੱਖ ਲਗਾਕੇ ਮਨਾਇਆ
![](https://b1912578.smushcdn.com/1912578/wp-content/uploads/2024/07/IMG-20240717-WA0019-780x470.jpg?lossy=1&strip=1&webp=1)
ਬਠਿੰਡਾ ,17 ਜੁਲਾਈ ( ਸੱਤਪਾਲ ਮਾਨ ) : – ਪੰਜਾਬੀ ਲੋਕ ਗਾਇਕਾ ਪਰਮਜੀਤ ਧੰਜਲ ਨੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਆਪਣੀਆ ਸਮਾਜ ਸੇਵੀ ਸਾਥਣਾਂ ਨਾਲ ਰਲਕੇ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਹੈ । ਉੰਨਾ ਨੇ ਇਹ ਗੌਰਵਮਈ ਰੁੱਖ ਲਗਾਉਣ ਦਾ ਆਗਾਜ ਪੰਜਾਬੀ ਵਿਰਾਸਤ ਸਭਿਆਚਾਰ ਮੰਚ ਪੰਜਾਬ ਦੇ ਚੇਅਰਮੈਨ ਸੁਰਿੰਦਰ ਸੇਠੀ ਦੀ ਅਗਵਾਈ ਹੇਠ ਪੰਜਾਬੀ ਦੇ ਸੁਪਰ ਡੁਪਰ ਗਾਇਕ ਅਤੇ ਗੀਤਕਾਰ ਮਰਹੂਮ ਅਮਰ ਸਿੰਘ ਚਮਕੀਲਾ ਦੇ ਜਨਮ ਦਿਨ ਨੂੰ ਸਮਰਪਿਤ ਹੈ । ਪਰਮਜੀਤ ਧੰਜਲ ਨੇ ਇਸ ਮੌਕੇ ਕਿਹਾ ਕਿ ਮਰਹੂਮ ਚਮਕੀਲਾ ਦੇ ਸਮਕਾਲੀ ਗਾਇਕ , ਗੀਤਕਾਰ ਅਤੇ ਸੰਗੀਤ ਪ੍ਰੇਮੀਆਂ ਨੂੰ ਇਸ ਪਹਿਲਕਦਮੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸੁਰਿੰਦਰ ਕੌਰ ਬਰਾੜ , ਰਾਜ ਕੌਰ ਸਲੱਣ , ਮਨਜੀਤ ਕੌਰ ਸਰੋਏ , ਅਮ੍ਰਿਤ ਪਾਲ ਕੌਰ ਅਤੇ ਗਾਇਕਾ ਧੰਜਲ ਦੇ ਮਾਤਾ ਰਜਿੰਦਰ ਕੌਰ ਧੰਜਲ ਵੀ ਹਾਜਰ ਸਨ।
![](https://b1912578.smushcdn.com/1912578/wp-content/uploads/2024/07/IMG-20240717-WA0019-1024x545.jpg?lossy=1&strip=1&webp=1)