ਹੁਣੇ ਹੁਣੇ ਆਈ ਖ਼ਬਰ

ਬੀ ਸੀ ਦੇ ਟੋਫੀਨੋ ‘ਚ ਜਹਾਜ਼ ਹਾਦਸਾਗ੍ਰਸਤ ਹੋਇਆ – 2 ਜਣਿਆਂ ਦੀ ਮੌਤ

ਸਰੀ 18 July 2024 ( ਪੰਜਾਬੀ ਅਖ਼ਬਾਰ ਬਿਊਰੋ)ਅੱਜ ਬ੍ਰਿਟਿਸ਼ ਕੋਲੰਬੀਆ ਦੇ ਟੋਫੀਨੋ ਵਿੱਚ ਇੱਕ ਛੋਟੇ ਹਵਾਈ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ

ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਲੌਂਗ ਬੀਚ ਏਅਰਪੋਰਟ ਦੇ ਉੱਪਰ ਇਸ ਹਾਦਸੇ ਦੀ ਸੂਚਨਾ ਦੁਪਹਿਰ 1 ਵਜੇ ਦੇ ਕਰੀਬ ਮਿਲੀ ਸੀ ਅਤੇ ਦੱਸਿਆ ਗਿਆ ਕਿ ਇੱਕ ਜਹਾਜ਼ ਨੂੰ ਅੱਗ ਲੱਗ ਗਈ ਹੈ। ਟਫੀਨੋ ਆਰਸੀਐਮਪੀ ਨੇ ਅੱਗੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਛੇ ਸੀਟਾਂ ਵਾਲੇ ਇਸ ਜਹਾਜ਼ ਦੇ ਇੰਜਨ ਵਿੱਚ ਟੇਕ ਆਫ ਕਰਦਿਆਂ ਅੱਗ ਲੱਗ ਗਈ ਸੀ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਮੌਕੇ ਦੋ ਜਣਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਜਣੇ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੁਣ ਆਰਸੀਐਮਪੀ ਵੱਲੋਂ ਟਰਾਂਸਪੋਰਟ ਸੇਫਟੀ ਬੋਰਡ ਅਤੇ ਬੀਸੀ ਕਾਰਨਰ ਸਰਵਿਸ ਨਾਲ ਮਿਲ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

Show More

Related Articles

Leave a Reply

Your email address will not be published. Required fields are marked *

Back to top button
Translate »