ਗੀਤ ਸੰਗੀਤ

” ਪੈਗ ਦਾ ਸ਼ੌਕੀਨ ” ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਗਾਇਕ ਵਰਿੰਦਰ ਸਿੱਧੂ ਦੇ ਗੀਤ ” ਪੈਗ ਦਾ ਸ਼ੌਕੀਨ ” ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਬਠਿੰਡਾ , ( ਸੱਤਪਾਲ ਮਾਨ ) : – ਕੁੱਝ ਗਾਇਕ ਗੁਣਾਂਤਮਿਕ ਦੀ ਥਾਂ ਗਿਣਾਂਤਮਕ ਨੂੰ ਪਹਿਲ ਦੇਣ ਦੀ ਹੋੜ ਵਿੱਚ ਰਹਿੰਦਿਆਂ ਧੜਾਧੜ ਗੀਤਾਂ ਦੀ ਬੋਛਾੜ ਕਰਨ ਵਿੱਚ ਰੁੱਝੇ ਰਹਿੰਦੇ ਹਨ। ਭਾਵੇਂ ਉਨ੍ਹਾਂ ਨੂੰ ਸਰੋਤਿਆਂ ਦਾ ਹੁੰਗਾਰਾ ਮਿਲੇ ਜਾਂ ਨਾ। ਕੁੱਝ ਅਜਿਹੇ ਗਾਇਕ ਵੀ ਹਨ , ਜੋ ਭਾਵੇਂ ਦੇਰ ਨਾਲ ਹੀ ਕੋਈ ਆਪਣਾ ਗੀਤ ਸਰੋਤਿਆਂ ਸਨਮੁੱਖ ਕਰਨ , ਪਰ ਸਰੋਤੇ ਫੇਰ ਵੀ ਉਸਨੂੰ ਮਹਾਂਮੂੰਹੀ ਪਿਆਰ ਬਖਸ਼ਦੇ ਹਨ। ਇਸ ਲੜੀ ਵਿੱਚ ਨਾਉਂ ਆਉਂਦਾ ਹੈ ਬਠਿੰਡਾ ਜਿਲ੍ਹੇ ਦੇ ਪਿੰਡ ਪੂਹਲੀ ਦੇ ਜੰਮਪਲ ਗਾਇਕ ਵਰਿੰਦਰ ਸਿੱਧੂ ਦਾ ਦਮਦਾਰ ਆਵਾਜ਼ ਦਾ ਮਾਲਕ ਤੇ ਹਿੱਕ ਦੇ ਜ਼ੋਰ ਤੇ ਗਾਉਣ ਵਾਲੇ ਗਾਇਕ ਵਰਿੰਦਰ ਸਿੱਧੂ ਦਾ ਸਿੰਗਲ ਟਰੈਕ ਗੀਤ ” ਪੈਗ ਦਾ ਸ਼ੌਕੀਨ ” ਇਹਨੀਂ ਦਿਨੀਂ ਪੀਅਕ ਪੁਆਇੰਟ ਸਟੂਡੀਓਜ਼ ਨੇ ਰਿਲੀਜ਼ ਕੀਤਾ ਹੈ। ਜਿਸਦੇ ਬੋਲ ਹਨ –

ਮੁੰਡਾ ਵੇਖ ਤੈਨੂੰ ਫੈਨ ਹੋ ਗਿਆ ,ਨੀ ਤੂੰ ਦਿਲ ਦੀ ਹੁਸੀਨ ਜੱਟੀਏ …..

ਇਸ ਗੀਤ ਨੂੰ ਲਿਖਿਆ ਹੈ ਖੁਦ ਗਾਇਕ ਵਰਿੰਦਰ ਸਿੱਧੂ ਨੇ , ਸੰਗੀਤਕ ਧੁੰਨਾਂ ਨਾਲ ਸ਼ਿਗਾਰਿਆ ਹੈ ਦਵਿੰਦਰ ਕੈਂਥ ਨੇ , ਵੀਡਿਓ ਫਿਲਮਾਂਕਣ ਕੀਤਾ ਹੈ ਸਵਰਨਾ ਪ੍ਰੋਡਕਸ਼ਨ ਨੇ ਅਤੇ ਇਸ ਗੀਤ ਦਾ ਪੇਸ਼ਕਾਰ ਹੈ ਮਨਪ੍ਰੀਤ ਸਿੰਘ। ਆਪਣੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤੇ ਇਸ ਗੀਤ ਦੇ ਗਾਇਕ ਵਰਿੰਦਰ ਸਿੱਧੂ ਨੇ ਇਕ ਵਾਰਤਾਲਾਪ ਦੌਰਾਨ ਦੱਸਿਆ ਕਿ ਉਸਦੇ ਇਸ ਗੀਤ ਨੂੰ ਉਸਦੇ ਪ੍ਰਸੰਸਕ ਸਰੋਤਿਆਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਹੁਣ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਿਹਤਰੀਨ ਪੇਸ਼ਕਾਰੀ ਕਰਨ ਲਈ ਬਚਨਵੱਧ ਹੈ। ਖੁਦਾ ਉਸਦੀਆਂ ਉਮੀਦਾਂ ਨੂੰ ਬੂਰ ਪਵੇ ਤੇ ਉਸਦੀ ਗਾਇਕੀ ਹਮੇਸ਼ਾ ਬੁਲੰਦੀਆਂ ਨੂੰ ਛੂਹੇ।

Show More

Leave a Reply

Your email address will not be published. Required fields are marked *

Back to top button
Translate »