ਅਦਬਾਂ ਦੇ ਵਿਹੜੇ

ਇੱਕ  ਸ਼ਾਮ ਡਿਸਟਿਕ ਰੋਪੜ ‘ਤੇ ਮੁਹਾਲੀ  ਦੇ ਨਾਮ

 ਸਰ੍ਹੀ / ਵੈਨਕੁਵਰ ( ਰੂਪਿੰਦਰ ਖਹਿਰਾ ਰੂਪੀ ) ਬੀਤੇ ਦਿਨੀਂ ਰੋਪੜ ਅਤੇ ਮੁਹਾਲੀ ਨਿਵਾਸੀਆਂ  ਦਾ ਸਲਾਨਾ ਇਕੱਠ ਦਿਨ ਐਤਵਾਰ ਬਾਅਦ ਦੁਪਹਿਰ  1 ਵਜੇ  ਸ਼ਾਹੀ ਕੇਟਰਿੰਗ ਦੇ ਹਾਲ ਵਿੱਚ  ਹੋਇਆ । ਸ:  ਬਲਬੀਰ ਸਿੰਘ ਚੰਗਿਆੜਾ ਨੇ ਰੋਪੜ ਅਤੇ ਮੁਹਾਲੀ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ  । ਸਟੇਜ ਦਾ ਸੰਚਾਲਨ ਸਕੱਤਰ ਪ੍ਰਿਤਪਾਲ ਗਿੱਲ ਅਤੇ ਸਮਾਗਮ ਦੀ ਪ੍ਰਧਾਨਗੀ ਨਾਹਰ ਸਿੰਘ ਢੇਸਾ ਵੱਲੋਂ ਕੀਤੀ ਗਈ ।

ਆਰੰਭ ਵਿੱਚ ਨਾਹਰ ਢੇਸਾ ਅਤੇ ਸੁਰਜੀਤ ਸਿੰਘ ਮਾਧੋਪੁਰੀ ਵੱਲੋਂ ਸਭ ਦਾ ਸਵਾਗਤ ਕੀਤਾ ਗਿਆ । ਸਥਾਨਕ ਕਲਾਕਰਾਂ ਵੱਲੋਂ ਪ੍ਰੋਗਰਾਮ ਨੂੰ ਬਹੁਤ ਹੀ ਰੌਚਕ ਮਈ ਢੰਗ ਨਾਲ ਸ਼ਿੰਗਾਰਿਆ ਗਿਆ । ਜਿਸ ਵਿੱਚ ਚਮਕੌਰ ਸਿੰਘ ਸੇਖੋਂ, ਪਲਵਿੰਦਰ ਸਿੰਘ ਰੰਧਾਵਾ, ਮਾਸਟਰ ਅਮਰੀਕ ਸਿੰਘ ਲੇਲ੍ਹ, ਦਰਸ਼ਨ ਸੰਘਾ, ਸੁਰਜੀਤ ਸਿੰਘ ਮਾਧੋ ਪੁਰੀ, , ਐਡਵੋਕੇਟ ਸੋਹਨ ਸਿੰਘ ਜੌਹਲ ਰੋਪੜ, ਪ੍ਰਿਤਪਾਲ ਗਿੱਲ, ਗਾਇਕ ਰਿਕੀ ਮਾਨ, ਪੰਜਾਬ ਤੋਂ ਆਏ ਪ੍ਰਸਿੱਧ ਗਾਇਕ  ਬਿੱਟੂ ਖੰਨੇ ਵਾਲਾ ਸ਼ਾਮਿਲ ਹੋਏ । ਇਸ ਸਮਾਗਮ ਵਿੱਚ ਅੰਬਾਲੇ ਤੋਂ ਦਲਜੀਤ ਸਿੰਘ ਢੀਂਢਸਾ ਖ਼ਾਸ ਤੌਰ ਤੇ ਸ਼ਾਮਿਲ ਹੋਏ ।

   ਖੱਚਾ ਖੱਚ ਭਰੇ ਹਾਲ ਵਿੱਚ ਤਾਲੀਆਂ ਦੀ ਗੂੰਜ ਵਿੱਚ ਗੀਤਕਾਰ ਤੇ ਗਾਇਕ ਬਿੱਟੂ ਖੰਨੇ ਵਾਲੇ ਦੀ ਪੁਸਤਕ “ਮੇਰੇ ਸੁਪਨੇ ਮੇਰੇ ਗੀਤ” ਦਾ ਲੋਕ ਅਰਪਣ ਕੀਤਾ ਗਿਆ । ਇਸ ਪੁਸਤਕ ਬਾਰੇ ਪ੍ਰਿਤਪਾਲ ਗਿੱਲ ਵੱਲੋਂ ਪਰਚਾ ਪੜ੍ਹਿਆ ਗਿਆ ।

ਸਭਾ ਵੱਲੋਂ ਅੰਤਰ ਪੰਮਾ, ਕੇਵਲ ਮੁਲਤਾਨੀ, ਨਿਰਮਲ ਸ਼ੀਨਾ, ਅਜੀਤ ਬਾਜਵਾ, ਗੁਰਮੁੱਖ ਸਿੰਘ ਮੋਰਿੰਡਾ, ਗੁਰਦੀਪ ਸਿੰਘ ਅਟਵਾਲ, ਸੋਹਨ ਸਿੰਘ ਢੇਸਾ, ਮੈਂਡੀ ਢੇਸਾ, ਅਤੇ ਨਾਹਰ ਢੇਸਾ ਇਹਨਾਂ ਸਭ ਦਾ ਸੰਸਥਾ ਨੂੰ ਆਰਥਿਕ ਸਹਾਇਤਾ ਦੇਣ ਲਈ ਅਤੇ ਸ.ਪੀ. ਸਿੰਘ ਬੈਂਸ ਦਾ ਫ਼ੋਟੋ ਗਰਾਫ਼ੀ ਦੀ ਸੇਵਾ ਲਈ ਵਿਸ਼ੇਸ਼ ਤੌਰ  ਸੰਸਥਾ  ਵੱਲੋਂ ਧੰਨਵਾਦ ਕੀਤਾ ਗਿਆ ।

ਇਸ ਸਮਾਗਮ ਵਿੱਚ ਹੋਰਨਾ ਤੋਂ ਇਲਾਵਾ ਸਰਵ ਸ਼੍ਰੀ ਇੰਦਰ ਪਾਲ ਸੰਧੂ, ਡਾ: ਰਣਜੀਤ ਸਿੰਘ ਪੰਨੂ, ਕੁਲਦੀਪ ਗਿੱਲ, ਚਰਨਜੀਤ ਭੰਗੂ, ਕੁੱਕੀ ਗਿੱਲ,ਦਵਿੰਦਰ ਬਾਲਾ, ਰਾਣੀ ਮਾਂਗਟ, ਹਰਜਿੰਦਰ ਮਾਂਗਟ, ਕੁਲਦੀਪ ਜਗਪਾਲ, ਨਰਿੰਦਰ ਸਿੰਘ ਪੰਨੂ, ਸਿਮਰਨ ਕੌਰ ਜਗ ਪਾਲ, ਹਰਜਿੰਦਰ ਸਿੰਘ ਚੀਮਾ ਉਰਫ਼ ਥਾਣਾ, ਮਹਿੰਦਰ ਸਿੰਘ ਸ਼ੇਰ ਗਿੱਲ, ਅਤੇ ਦਰਸ਼ਨ ਸਿੱਧੂ ਨੇ ਵੀ ਸ਼ਿਰਕਤ ਕੀਤੀ ।  ਪੰਜਾਬ ਤੋਂ ਆਏ ਨਾਮਵਰ   ਗੀਤਕਾਰ ਬਿੱਟੂ ਖੰਨੇ ਵਾਲੇ ਨੇ ਇੱਕ ਘੰਟਾ ਆਪਣੀ ਪੂਰੀ ਟੀਮ ਨਾਲ ਖੁੱਲਾਂ ਅਖਾੜਾ ਲਾਇਆ ।

ਸੰਸਥਾ ਵੱਲੋਂ ਚਾਹ-ਪਾਣੀ ਦਾ ਖ਼ਾਸ ਪ੍ਰਬੰਧ ਕੀਤਾ ਗਿਆ । ਇਹ ਸਮਾਗਮ ਇੱਕ ਯਾਦਗਾਰੀ ਸਮਾਗਮ ਹੋ ਨਿਬੜਿਆ ।

Show More

Related Articles

Leave a Reply

Your email address will not be published. Required fields are marked *

Back to top button
Translate »