ਰਿਸ਼ੀ ਨਾਗਰ ਨੇ ਆਪਣੀ ਸਵਰਗਵਾਸੀ ਮਾਤਾ ਜੀ ਦੀ ਪਹਿਲੀ ਬਰਸੀ ਮੌਕੇ ਇੱਕ ਲੱਖ ਰੁਪਏ ਗੁਰਸ਼ਰਨ ਕਲਾ ਭਵਨ ਨੂੰ ਦਿੱਤੇ
ਰੇਡੀਓ ਰੈਡ ਐਫ ਐਮ ਕੈਲਗਰੀ ਦੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਨੇ ਆਪਣੀ ਸਵਰਗਵਾਸੀ ਮਾਤਾ ਜੀ ਦੀ ਪਹਿਲੀ ਬਰਸੀ ਮੌਕੇ ਇੱਕ ਲੱਖ ਰੁਪਏ ਗੁਰਸ਼ਰਨ ਕਲਾ ਭਵਨ ਨੂੰ ਦਿੱਤੇ
ਲੁਧਿਆਣਾ (ਪੰਜਾਬੀ ਅਖ਼ਬਾਰ ਬਿਊਰੋ) ਕਨੇਡਾ ਤੋ ਆਏ ਰੈੱਡ ਐਫ਼ ਐਮ ਰੇਡੀਓ ਦੇ ਨਿਊਜ਼ ਡਾਇਰੈਕਟਰ ,ਹੋਸਟ ਸ੍ਰੀ ਰਿਸ਼ੀ ਨਾਗਰ ਜੀ ਗੁਰਸ਼ਰਨ ਕਲਾ ਭਵਨ ਵਿਖੇ ਪਹੁੰਚੇ। ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ ਦੀ ਟੀਮ ਨੇ ਉਹਨਾਂ ਦਾ ਸੁਆਗਤ ਕੀਤਾ।ਰਿਸ਼ੀ ਨਾਗਰ ਜੀ ਨੇ ਆਪਣੇ ਸਵਰਗ ਵਾਸੀ ਮਾਤਾ ਜੀ ਦੀ ਪਹਿਲੀ ਬਰਸੀ ਦੇ ਮੌਕੇ ਤੇ ਗੁਰਸ਼ਰਨ ਕਲਾ ਭਵਨ ਨੂੰ ਇੱਕ ਲੱਖ ਰੁਪਏ ਦੀ ਰਾਸੀ਼ ਭੇਂਟ ਕੀਤੀ ਗਈ।ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਪੁਰ ਵੱਲੋਂ ਮੰਚ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਰਿਸ਼ੀ ਨਾਗਰ ਜੀ ਦਾ ਇਸ ਮੱਦਦ ਲਈ ਧੰਨਵਾਦ ਕਰਦਿਆਂ ,ਉਹਨਾਂ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਉਹਨਾਂ ਦੀ ਨਿਰਪੱਖ ਅਤੇ ਨਿੱਧੜਕ ਪੱਤਰਕਾਰੀ ਬਾਰੇ ਦਰਸ਼ਕਾਂ ਨੂੰ ਦੱਸਿਆ ਗਿਆ। ਉਹਨਾਂ ਦੀ ਕਲਾ ਖੇਤਰ ਵਿੱਚ ਬਤੌਰ ਅਦਾਕਾਰ ਕੀਤੇ ਕੰਮ ਦੀ ਪ੍ਰਸ਼ੰਸਾਂ ਕੀਤੀ। ਕੈਲਗਰੀ ਤੋਂ ਪੁੱਜੇ ਮਾਸਟਰ ਭਜਨ ਸਿੰਘ ਗਿੱਲ ਹੋਰਾਂ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਪਿਛਲੇ ਦਿਨੀਂ ਰਿਸ਼ੀ ਨਾਗਰ ਜੀ ਤੇ ਹੋਏ ਹਮਲੇ ਦੀ ਨਿਖੇਧੀ ਕੀਤੀ। ਸਮਾਗਮ ਦੇ ਆਖੀਰ ਵਿੱਚ ਰਿਸ਼ੀ ਨਾਗਰ ਜੀ ਦਾ ਸਨਮਾਨ ਯਾਦਗਾਰੀ ਚਿੰਨ ਅਤੇ ਲੋਈ ਭੇਂਟ ਕਰ ਕੇ ਕੀਤਾ ਗਿਆ। ਅੰਤ ਵਿੱਚ ਮੰਚ ਦੇ ਜਨਰਲ ਸਕੱਤਰ ਦੀਪਕ ਰਾਏ ਜੀ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅੰਜੂ ਚੌਧਰੀ, ਕਮਲਜੀਤ ਮੋਹੀ,ਪ੍ਰਿਤਪਾਲ ਸਿੰਘ,ਰਾਜਵੀਰ ਸਿੰਘ,ਗੁਰਜੀਤ ਸਿੰਘ,ਜੁਝਾਰ ਸਿੰਘ, ਅਨਿਲ ਸੇਠੀ,ਭਾਗ ਸਿੰਘ,ਨੈਨਾ ਸ਼ਰਮਾਂ,ਸੁਖਜੀਤ ਕੌਰ,ਲਖਵੀਰ ਸਿੰਘ,ਕਰਮਪ੍ਰੀਤ ਕੌਰ,ਰਾਜਦੀਪ ਕੌਰ,ਚੰਨਪ੍ਰੀਤ ਕੌਰ ਤੇ ਹੋਰ ਮੈਂਬਰਾਨ ਤੇ ਕਲਾਕਾਰ ਸਾਥੀ ਵੀ ਹਾਜ਼ਰ ਸਨ।