ਚੇਤਿਆਂ ਦੀ ਚੰਗੇਰ ਵਿੱਚੋਂ

ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਵੱਲੋਂ 30ਵੇਂ ਚਾਰ ਰੋਜ਼ਾ ਸਲਾਨਾ ਕਲਾ ਮੇਲੇ ਦੇ ਪਹਿਲੇ ਦਿਨ ਦਰਸ਼ਕਾਂ ਨਾਲ ਭਰਿਆ ਰਿਹਾ ਪੰਡਾਲ

*ਇਮਪਰੂਵਮੈਂਟ ਟਰਸਟ ਬਠਿੰਡਾ ਦੇ ਚੇਅਰਮੈਨ ਸ. ਜਤਿੰਦਰ ਸਿੰਘ ਭੱਲਾ ਹੁਰਾਂ ਦੇ ਕਰ ਕਮਲਾਂ ਨਾਲ ਹੋਇਆ ਪ੍ਰਦਰਸ਼ਨੀ ਦਾ ਉਦਘਾਟਨ*

 ਬਠਿੰਡਾ , 28 ਨਵੰਬਰ ( ਸੱਤਪਾਲ ਮਾਨ ) : – ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ(ਰਜਿ.) ਬਠਿੰਡਾ ਵੱਲੋਂ ਕਰਵਾਏ ਜਾ ਰਹੇ 30ਵੇਂ ਸਲਾਨਾ ਚਾਰ ਰੋਜ਼ਾ ਕਲਾ ਉਤਸਵ ਦਾ ਸ਼ਾਨਦਾਰ ਆਗਾਜ਼ ਅੱਜ ‘ਟੀਚਰਜ਼ ਹੋਮ’ ਸੰਸਥਾ ਨੇੜੇ ਫੌਜੀ ਚੌਂਕ ਬਠਿੰਡਾ ਵਿਖੇ ਇਸ ਦੇ ਪਹਿਲੇ ਦਿਨ ਹੀ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਸ਼ਮੂਲੀਅਤ ਕੀਤੀ ਜਿਸ ਨਾਲ ਸਾਰਾ ਪੰਡਾਲ ਭਰਿਆ ਨਜ਼ਰ ਆਇਆ। ਸ਼ਾਮ ਹੋਣ ਤੱਕ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਇਸ ਪ੍ਰਦਰਸ਼ਨੀ ਅਤੇ ਕਲਾ ਮੇਲੇ ਦਾ ਆਨੰਦ ਮਾਣਿਆ।  ਇਸ ਸਾਲ ਇਹ ਕਲਾ ਮੇਲਾ ਵਿਸ਼ਵ ਪ੍ਰਸਿੱਧ ਆਰਟਿਸਟ ਸ਼੍ਰੀ ਸਤੀਸ਼ ਗੁਜਰਾਲ ਜੀ ਨੂੰ ਸਮਰਪਿਤ ਹੈ। 

ਇਸ ਕਲਾ ਮੇਲੇ ਵਿੱਚ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਤੋਂ ਇਲਾਵਾ ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਆਦਿ ਵੱਖ-ਵੱਖ ਸਥਾਨਾਂ ਤੋਂ 50 ਤੋਂ ਵੱਧ ਚਿੱਤਰਕਾਰਾਂ ਦੀਆਂ ਪੇਂਟਿੰਗਾਂ ਦਰਸਾਈਆਂ ਗਈਆਂ ਹਨ। ਵੀਰਵਾਰ ਤੋਂ ਸ਼ੁਰੂ ਹੋ ਕੇ ਇਹ ਸਮਾਗਮ ਐਤਵਾਰ ਤੱਕ ਜਾਰੀ ਰਹੇਗਾ। ਜਿਸ ਦਾ ਆਨੰਦ ਸ਼ਹਿਰ ਨਿਵਾਸੀ ਅਤੇ ਦੂਰ ਦੁਰਾਡੇ ਤੋਂ ਆਏ ਲੋਕ ਮਾਣ ਰਹੇ ਹਨ।

ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਡਾ. ਅਮਰੀਕ ਸਿੰਘ ਅਤੇ ਜਨਰਲ ਸਕੱਤਰ ਆਰਟਿਸਟ ਗੁਰਪ੍ਰੀਤ ਬਠਿੰਡਾ ਨੇ ਪ੍ਰੈਸ ਨੂੰ  ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ 30ਵੇਂ ਸਲਾਨਾ ਕਲਾ ਸੰਮੇਲਨ ਦੌਰਾਨ ਅੱਜ ਪਹਿਲੇ ਦਿਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਿਸ਼ਿਆਂ ਤੇ ਅਧਾਰਿਤ ਕਲਾ ਮੁਕਾਬਲੇ ਕਰਵਾਏ ਗਏ । ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ. ਜਤਿੰਦਰ ਸਿੰਘ ਭੱਲਾ ਨੇ ਇਸ ਕਲਾ ਪ੍ਰਦਰਸ਼ਨੀ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ। ਨਾਲ ਹੀ ਉਹਨਾਂ ਨੇ ਇਹ ਵਾਅਦਾ ਕੀਤਾ ਕਿ ਜੋ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਦੀ ਪਿਛਲੇ ਲੰਬੇ ਸਮੇਂ ਤੋਂ ਬਠਿੰਡਾ ਵਿਖੇ ਇੱਕ ਆਰਟ ਗੈਲਰੀ ਅਤੇ ਮਿਊਜੀਅਮ ਦੀ ਮੰਗ ਚਲਦੀ ਆ ਰਹੀ ਹੈ ਉਸ ਨੂੰ ਇਮਪਰੂਵਮੈਂਟ ਟਰਸਟ ਬਠਿੰਡਾ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜਰੂਰ ਜਲਦੀ ਤੋਂ ਜਲਦੀ ਕੋਈ ਬਣਦੀ ਯੋਗ ਥਾਂ ਉੱਪਰ ਬਠਿੰਡਾ ਵਿਖੇ ਇੱਕ ਮਿਊਜ਼ੀਅਮ ਅਤੇ ਆਰਟਗੈਲਰੀ ਬਣਾਕੇ ਇਸ ਸੁਸਾਇਟੀ ਨੂੰ ਸਪੁਰਦ ਕੀਤੀ ਜਾਵੇਗੀ। ਸੁਸਾਇਟੀ ਦੇ ਮੈਂਬਰਾਂ ਵੱਲੋਂ ਤਾੜੀਆਂ ਨਾਲ ਇਸ ਦਾ ਸਵਾਗਤ ਕੀਤਾ ਗਿਆ।

ਮਹਿਮਾਨਾਂ ਦੀ ਲੜੀ ਵਿੱਚ ਜਤਿੰਦਰ ਸਿੰਘ ਭੱਲਾ ਹੁਰਾਂ ਤੋਂ ਇਲਾਵਾ ਤਸਵਿੰਦਰ ਸਿੰਘ ਮਾਨ ਪ੍ਰਿੰਸੀਪਲ ਦਸ਼ਮੇਸ਼ ਪਬਲਿਕ ਸਕੂਲ ਬਠਿੰਡਾ, ਵੇਦ ਪ੍ਰਕਾਸ਼ ਸ਼ਰਮਾ ਗੌਰਮੈਂਟ ਕੰਟਰੈਕਟਰ, ਅੰਕਿਤ ਮਿੱਤਲ ਪਵਨ ਗਲਾਸ ਵਰਕਰਸ , ਅਵਤਾਰ ਸਿੰਘ ਪ੍ਰਿੰਸੀਪਲ ਲਿਟਲ ਫਲਾਵਰ ਪਬਲਿਕ ਸਕੂਲ ਬਠਿੰਡਾ, ਮੈਡਮ ਭਾਵਨਾ ਗਰਗ ‘ਦਿ ਮਾਸਟਰ ਵਾਲ’,  ਨਵਜੋਤ ਪਾਲ ਸਿੰਘ ਰੰਧਾਵਾ ਆਈ.ਏ.ਐਸ. ਹੁਰਾਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਉਹਨਾਂ ਦੇ ਗਲੇ ਵਿੱਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ । ਆਏ ਮਹਿਮਾਨਾਂ ਦੁਆਰਾ ਰਿਬਨ ਕੱਟ ਕੇ ਵੱਖ-ਵੱਖ ਕਲਾ ਮੁਕਾਬਲਿਆਂ ਦਾ ਆਗਾਜ਼ ਕੀਤਾ ਗਿਆ। ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਚਿੱਤਰਕਲਾ ਮੁਕਾਬਲਿਆਂ ਤੋਂ ਬਾਅਦ ਪ੍ਰਦਰਸ਼ਨੀ ਹਾਲ ਦਾ ਨਜ਼ਾਰਾ ਅੱਖੀਂ ਵੇਖਿਆ ਅਤੇ ਕਲਾ ਦੀਆਂ ਬਾਰੀਕੀਆਂ ਬਾਰੇ ਆਏ ਹੋਏ ਚਿੱਤਰਕਾਰਾਂ ਤੋਂ ਜਾਣਿਆ। ਇਸ ਤੋਂ ਇਲਾਵਾ ਇਨਾ ਬੱਚਿਆਂ ਦੇ ਲਈ ਰੀਫਰੈਸ਼ਮੈਂਟ  ਦਾ ਖਾਸ ਪ੍ਰਬੰਧ ਕੀਤਾ ਗਿਆ।

ਇਸ ਸੰਮੇਲਨ ਦੇ ਅਖੀਰਲੇ ਦਿਨ ਮੁੱਖ ਮਹਿਮਾਨ ਦੇ ਤੌਰ ਤੇ ਜਗਰੂਪ ਸਿੰਘ ਗਿੱਲ ਐਮ.ਐਲ.ਏ. ਬਠਿੰਡਾ ਸ਼ਹਿਰੀ, ਵਿਸ਼ੇਸ਼ ਮਹਿਮਾਨ ਵਿਜੇ ਮਲਹੋਤਰਾ ਐਮ. ਡੀ. ਕੀਰਤੀ ਪਬਲੀਕੇਸ਼ਨ ਗੁੜਗਾਉਂ, ਸੁਖਮੰਦਰ ਸਿੰਘ ਚੱਠਾ ਐਮ.ਡੀ. ਫਤਿਹ ਗਰੁੱਪ ਆਫ ਇੰਸਟੀਟਿਊਸ਼ਨ ਰਾਮਪੁਰਾ ਫੂਲ ਇਸ ਕਲਾ ਮੇਲੇ ਦੀ ਸ਼ੋਭਾ ਵਧਾਉਣਗੇ। 

ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ ਵੱਲੋਂ ਕੁੱਝ ਨਾਮਵਰ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਨਾਂ ਵਿਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਕੇਵਲ ਕ੍ਰਿਸ਼ਨ ਜੀ ਨੂੰ ਅਤੇ ਸਾਲਾਨਾ ਕਲਾ ਸਨਮਾਨ ਤਹਿਤ ਕੁਲਦੀਪ ਸਿੰਘ ਚੰਡੀਗੜ੍ਹ, ਸਰਬਜੀਤ ਸਿੰਘ ਚੰਡੀਗੜ੍ਹ ਅਤੇ ਮੋਹਨਜੀਤ ਕੌਰ ਲਹਿਰਾ ਗਾਗਾ, ਜਸਪਾਲ ਸਿੰਘ ਪਾਲਾ, ਭਾਵਨਾ ਗਰਗ, ਟੇਕ ਚੰਦ ਆਦਿ ਚਿੱਤਰਕਾਰਾਂ ਦੇ ਨਾਮ ਸ਼ਾਮਿਲ ਹਨ। ਇਹਨਾਂ ਤੋਂ ਇਲਾਵਾ ਇਸ ਕਲਾ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਸਾਰੇ ਚਿੱਤਰਕਾਰਾਂ ਦਾ ਸਨਮਾਨ ਕੀਤਾ ਜਾਵੇਗਾ। ਨਾਲ ਹੀ ਕਲਾ ਮੁਕਾਬਲੇ ਵਿੱਚ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਪਹਿਲੀ ਦਸੰਬਰ ਜਾਨਿ ਕਿ ਦਿਨ ਐਤਵਾਰ ਨੂੰ ਸਰਟੀਫਿਕੇਟ, ਟਰਾਫੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਇੱਥੇ ਹੀ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਚਿੱਤਰਕਾਰ ਸਰਦਾਰ ਸੋਭਾ ਸਿੰਘ ਹੁਰਾਂ ਦਾ ਜਨਮਦਿਨ ਇਸੇ ਪ੍ਰਦਰਸ਼ਨੀ ਦੌਰਾਨ 29 ਨਵੰਬਰ ਦੀ ਸ਼ਾਮ ਨੂੰ ਕੇਕ ਕੱਟ ਕੇ ਮਨਾਇਆ ਜਾਵੇਗਾ ਅਤੇ 30 ਨਵੰਬਰ ਦੀ ਸ਼ਾਮ ਨੂੰ ਮਹਿਮਾਨ ਚਿੱਤਰਕਾਰ ਕੁਲਦੀਪ ਸਿੰਘ ਚੰਡੀਗੜ੍ਹ ਵੱਲੋਂ ਲਾਈਵ ਪੇਂਟਿੰਗ ਕੀਤੀ ਜਾਵੇਗੀ। ਪ੍ਰਬੰਧਕਾਂ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। 

ਇਸ ਮੌਕੇ ਸਰਪ੍ਰਸਤ ਅਮਰਜੀਤ ਸਿੰਘ ਪੇਂਟਰ, ਪ੍ਰਧਾਨ ਡਾਕਟਰ ਅਮਰੀਕ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ, ਸੁਰੇਸ਼ ਮੰਗਲਾ, ਸੋਹਣ ਸਿੰਘ, ਹਰਦਰਸ਼ਨ ਸੋਹਲ, ਬਲਰਾਜ ਬਰਾੜ ਮਾਨਸਾ, ਯਸ਼ਪਾਲ ਜੈਤੋ, ਕੇਵਲ ਕ੍ਰਿਸ਼ਨ, ਹਰੀ ਚੰਦ ਸਾਬਕਾ ਪ੍ਰਧਾਨ, ਸੰਦੀਪ ਸ਼ੇਰਗਿਲ, ਮਿਥੁਨ ਮੰਡਲ, ਵਿਜੇ ਭੂਦੇਵ, ਭਾਵਨਾ ਗਰਗ, ਬਸੰਤ ਸਿੰਘ, ਪ੍ਰੇਮ ਚੰਦ, ਅਮਰੀਕ ਮਾਨਸਾ, ਗੁਰਪ੍ਰੀਤ ਮਾਨਸਾ, ਹਰਜਿੰਦਰ ਮਾਨਸਾ, ਗੁਰਜੀਤ ਪਲਾਹਾ, ਟੇਕ ਚੰਦ, ਰਿਤੇਸ਼ ਕੁਮਾਰ, ਅਮਿਤ, ਇੰਦਰਜੀਤ ਸਿੰਘ, ਪਰਸ਼ੋਤਮ ਕੁਮਾਰ, ਪਰਮਿੰਦਰ ਪੈਰੀ, ਚਿੰਤਨ ਸ਼ਰਮਾਂ, ਸੁਖਰਾਜ ਕੌਰ, ਤਨੂ ਸ਼੍ਰੀ, ਅੰਮ੍ਰਿਤਾ ਨੰਦਨ, ਸ਼ੀਤਲ ਨੰਦਨ, ਰੂਬੀ ਰਾਣੀ, ਪਰਮਿੰਦਰ ਕੌਰ, ਮਨਪ੍ਰੀਤ ਕੌਰ, ਪ੍ਰਨੀਤ ਕੌਰ, ਰਮਨਦੀਪ ਕੌਰ, ਰੇਖਾ ਕੁਮਾਰੀ, ਸੀਰਜ, ਭੂਮਿਕਾ, ਕਨਿਕਾ, ਨਿਕਿਤਾ ਅਰੋੜਾ, ਸਾਬੀਆ ਅੱਗਰਵਾਲ, ਆਰਜ਼ੂ, ਸਿਮਰੋਜ਼, ਕ੍ਰਿਸ਼ਮੀਤ, ਆਦਿ ਹਾਜ਼ਿਰ ਸਨ ।

Show More

Related Articles

Leave a Reply

Your email address will not be published. Required fields are marked *

Back to top button
Translate »