ਕਲਮੀ ਸੱਥ

 ਸਾਹਿਤ ਸਭਾ ਬਾਘਾਪੁਰਾਣਾ(ਪੰਜਾਬ) ਦੇ  ਡਾ.ਸਾਧੂ ਰਾਮ ਲੰਗੇਆਣਾ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ।

   
ਸਿਆਟਲ (ਜਨਵਰੀ,07,2025), ਪੰਜਾਬੀ ਅਤੇ ਪੰਜਾਬੀਅਤ ਦੇ ਸਰਵਪੱਖੀ ਵਿਕਾਸ ਅਤੇ ਸਾਹਿਤ ਦੀ ਪ੍ਰਫੁਲਤਾ ਲਈ ਸਦਾ ਤੱਤਪਰ ਸਾਹਿਤ ਸਭਾ ਰਜਿ: ਬਾਘਾਪੁਰਾਣਾ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਦੀ ਰਹਿਨੁਮਾਈ ਹੇਠ ਬਾਘਾਪੁਰਾਣਾ (ਪੰਜਾਬ) ਵਿਖੇ ਹੋਈ। ਸਮੂਹ ਮੈਂਬਰਾਂ ਵੱਲੋਂ ਵਿਚਾਰ-ਵਟਾਦਰਾਂ ਕਰਨ ਉਪਰੰਤ 2025 ਅਤੇ 2026, ਦੋ ਸਾਲਾਂ ਲਈ ਨਵੇਂ ਅਹੁਦੇਦਾਰਾਂ,  ਡਾ ਸਾਧੂ ਰਾਮ ਲੰਗੇਆਣਾ ਪ੍ਰਧਾਨ, ਸੁਰਜੀਤ ਸਿੰਘ ਕਾਲੇਕੇ ਸੀਨੀਅਰ ਮੀਤ ਪ੍ਰਧਾਨ, ਜਗਦੀਸ਼ ਪ੍ਰੀਤਮ ਮੀਤ ਪ੍ਰਧਾਨ, ਸਾਗਰ ਸਫ਼ਰੀ ਜਨਰਲ ਸਕੱਤਰ, ਜਸਵੰਤ ਜੱਸੀ ਖ਼ਜ਼ਾਨਚੀ, ਜਗਸੀਰ ਕੋਟਲਾ ਸਹਾਇਕ ਖ਼ਜ਼ਾਨਚੀ, ਦਾ ਔਕਟੋ ਆਊਲ ਅਤੇ ਯਸ਼ ਚਟਾਨੀ (ਦੋਵੇਂ) ਪ੍ਰੈਸ ਸਕੱਤਰ, ਮੁਕੰਦ ਕਮਲ ਅਤੇ ਹਰਵਿੰਦਰ ਸਿੰਘ ਰੋਡੇ (ਦੋਵੇਂ) ਸੋਸ਼ਲ ਮੀਡੀਆ ਇੰਚਾਰਜ ਅਤੇ ਜਗਜੀਤ ਸਿੰਘ ਬਾਵਰਾ,ਕਰਮ ਸਿੰਘ ਕਰਮ, ਹਰਨੇਕ ਸਿੰਘ ਨੇਕ ਰਾਜਿਆਣਾ, ਹਰਚਰਨ ਸਿੰਘ ਰਾਜਿਆਣਾ, ਈਸ਼ਰ ਸਿੰਘ ਲੰਭਵਾਲੀ, ਸਰਬਜੀਤ ਸਿੰਘ ਸਮਾਲਸਰ ਸਰਪ੍ਰਸਤ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।ਇਸ ਤੋਂ ਪਹਿਲਾਂ ਸਭਾ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਰੋਡੇ ਵੱਲੋਂ ਪਿਛਲੀਆਂ ਸਰਗਰਮੀਆਂ ਦੀ ਤਿਆਰ ਕੀਤੀ ਗਈ ਰਿਪੋਰਟ ਕੰਵਲਜੀਤ ਭੋਲਾ ਲੰਡੇ ਵੱਲੋਂ ਪੜ੍ਹੀ ਗਈ ਅਤੇ ਕੈਸ਼ੀਅਰ ਜਸਵੰਤ ਸਿੰਘ ਜੱਸੀ ਵੱਲੋਂ ਸਭਾ ਦੇ ਖ਼ਰਚੇ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ।

ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਡਾ.ਸਾਧੂ ਰਾਮ ਲੰਗੇਆਣਾ ਅਤੇ ਬਾਕੀ ਸਮੂਹ ਕਾਰਜਕਾਰੀ ਟੀਮ ਵੱਲੋਂ ਹਾਜ਼ਰ ਸਮੂਹ ਸਾਥੀਆਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਭਾ ਦੀਆਂ ਸਰਗਮੀਆਂ ਨੂੰ ਉੱਚ ਬੁਲੰਦੀਆਂ ਤੇ ਪਹੁੰਚਾਉਣ ਲਈ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣਗੇ।ਸਭਾ ਦੇ ਸਾਬਕਾ ਪ੍ਰਧਾਨ ਲਖਵੀਰ ਸਿੰਘ ਕੋਮਲ ਅਤੇ ਬਾਕੀ ਮੈਂਬਰਾਂ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਹਾਰਦਿਕ ਵਧਾਈ ਦਿੱਤੀ। ਇਸ ਤੋਂ ਬਾਅਦ ਰਚਨਾਵਾਂ ਦਾ ਦੌਰ ਚੱਲਿਆ ਜਿਸ ਵਿੱਚ ਮੇਜਰ ਸਿੰਘ ਹਰੀਏਵਾਲਾ,ਜਸਵੰਤ ਸਿੰਘ ਜੱਸੀ, ਤਰਕਸ਼ੀਲ ਆਗੂ ਮੁਕੰਦ ਕਮਲ, ਜਗਸੀਰ ਸਿੰਘ ਕੋਟਲਾ, ਅਮਰਜੀਤ ਸਿੰਘ ਰਣੀਆਂ, ਜਗਦੀਸ਼ ਪ੍ਰੀਤਮ, ਈਸ਼ਰ ਸਿੰਘ ਲੰਭਵਾਲੀ, ਪ੍ਰਗਟ ਢਿੱਲੋਂ ਸਮਾਧ ਭਾਈ,ਕਰਮ ਸਿੰਘ ਕਰਮ, ਕੋਮਲ ਭੱਟੀ ਰੋਡੇ, ਹਰਚਰਨ ਸਿੰਘ ਰਾਜਿਆਣਾ, ਹਰਨੇਕ ਸਿੰਘ ਨੇਕ ਰਾਜਿਆਣਾ, ਸੁਰਜੀਤ ਸਿੰਘ ਕਾਲੇਕੇ, ਸਰਬਜੀਤ ਸਿੰਘ ਸਮਾਲਸਰ, ਬਲਵਿੰਦਰ ਸਿੰਘ ਕੈਂਥ, ਦਾ ਔਕਟੋ ਆਊਲ, ਸਾਧੂ ਰਾਮ ਲੰਗੇਆਣਾ, ਸਾਗਰ ਸਫ਼ਰੀ, ਲਖਵੀਰ ਸਿੰਘ ਕੋਮਲ ਆਲਮਵਾਲਾ, ਕੰਵਲਜੀਤ ਭੋਲਾ ਲੰਡੇ, ਸੁਰਜੀਤ ਸਿੰਘ ਸ਼ਤਾਬ, ਰਣਜੀਤ ਸਿੰਘ ਢੁੱਡੀਕੇ ਵੱਲੋਂ ਆਪਣੀਆਂ ਕਲਮਾਂ ਦੇ ਤਾਜ਼ੇ ਕਲਾਮ ਪੇਸ਼ ਕੀਤੇ ਗਏ। ਉਕਤ ਜਾਣਕਾਰੀ ਸਭਾ ਦੇ ਪ੍ਰੈਸ ਸਕੱਤਰ ਔਕਟੋ ਆਊਲ ਵੱਲੋਂ ਜਾਰੀ ਕੀਤੀ ਗਈ।
                 

ਮੰਗਤ ਕੁਲਜਿੰਦ

ਮੰਗਤ ਕੁਲਜਿੰਦ,ਪ੍ਰੈਸ ਸਕੱਤਰ ਪੰਜਾਬੀ ਲਿਖਾਰੀ ਸਭਾ ਰਜਿ.) ਸਿਆਟਲ
                   +1 425 286 0163

Show More

Related Articles

Leave a Reply

Your email address will not be published. Required fields are marked *

Back to top button
Translate »