ਕੁਰਸੀ ਦੇ ਆਲੇ ਦੁਆਲੇ

ਮਿਸਟਰ ਡੋਨਾਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵੱਜੋਂ ਸੌਂਹ ਚੁੱਕੀ


ਵਾਸ਼ਿੰਗਟਨ ਡੀਸੀ (ਪੰਜਾਬੀ ਅਖ਼ਬਾਰ ਬਿਊਰੋ) ਮਿਸਟਰ ਡੋਨਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਚੁੱਕੇ ਹਨ। ਉਹਨਾਂ ਨੇ 20 ਜਨਵਰੀ 2025 ਵਾਲੇ ਦਿਨ ਅਮਰੀਕੀ ਸੰਸਦ ਕੈਪੀਟਲ ਹਿਲ ਦੇ ਵਿੱਚ 47ਵੇਂ ਰਾਸ਼ਟਰਪਤੀ ਵੱਜੋਂ ਸੌਂਹ ਚੁੱਕੀ। ਸੁਪਰੀਮ ਕੋਰਟ ਦੇ ਜੱਜ ਮਿਸਟਰ ਜੋਨ ਰੋਬਰਟਸ ਨੇ ਉਹਨਾਂ ਨੂੰ ਸੌਂਹ ਚੁਕਾਈ ਸੌ ਚੁੱਕਣ ਦੇ ਦੌਰਾਨ ਮਿਸਟਰ ਟਰੰਪ ਦੀ ਪਤਨੀ ਮੈਲਾਨੀਆ ਬਾਈਬਲ ਲੈ ਕੇ ਮਿਸਟਰ ਟਰੰਪ ਦੇ ਨਾਲ ਖੜੀ ਦੇਖੀ ਗਈ। ਮਿਸਟਰ ਟਰੰਪ ਦੇ ਸੌਂਹ ਚੁੱਕਣ ਤੋਂ ਕੱੁਝ ਦੇਰ ਬਾਅਦ ਤੱਕ ਸੰਸਦ ਦੇ ਕੈਪੀਟਲ ਰੋਟੁੰਡਾ ਹਾਲ ਦੇ ਵਿੱਚ ਤਾੜੀਆਂ ਦੀ ਆਵਾਜ਼ ਗੂੰਜਦੀ ਰਹੀ। ਵਰਨਣਯੋਗ ਹੈ ਕਿ ਮਿਸਟਰ ਟਰੰਪ 2017 ਤੋਂ 2021 ਤੱਕ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਰਹਿ ਚੁੱਕੇ ਹਨ ਅਤੇ ਉਹਨਾਂ ਤੋਂ ਪਹਿਲਾਂ ਰਿਪਬਲੀਕਨ ਨੇਤਾ ਜੇ ਡੀ ਵੈਨਸ ਨੇ ਅਮਰੀਕਾ ਦੇ 50ਵੇਂ ਉਪ ਰਾਸ਼ਟਰਪਤੀ ਦੇ ਰੂਪ ਵੱਜੋਂ ਸੌਂਹ ਚੁੱਕੀ। ਸੌਂਹ ਚੁੱਕਣ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਇੱਕ ਭਾਸ਼ਣ ਦੇ ਵਿੱਚ 10 ਵੱਡੇ ਐਲਾਨ ਕੀਤੇ ਜਿਨਾਂ ਵਿੱਚੋਂ ਦੂਸਰੇ ਦੇਸ਼ਾਂ ਉੱਪਰ ਟੈਰਫ ਲਗਾਉਣ ਦੇ ਨਾਲ ਸੰਬੰਧਿਤ ਐਜੂਕੇਸ਼ਨ ਸਿਸਟਮ ਅਤੇ ਹੈਲਥ ਸਿਸਟਮ ਦੇ ਵਿੱਚ ਬਦਲਾਅ ਦੇ ਨਾਲ ਸੰਬੰਧਿਤ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਐਂਟਰੀ ਬੰਦ ਕਰਨ ਦੇ ਨਾਲ ਸੰਬੰਧਿਤ ਘੁਸਪੈਠ ਨੂੰ ਰੋਕਣ ਵਾਸਤੇ ਮੈਕਸੀਕੋ ਬਾਰਡਰ ਤੇ ਐਮਰਜੈਂਸੀ ਦਾ ਐਲਾਨ, ਡਰੱਗ ਮਾਫੀਆ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਘੋਸ਼ਿਤ ਕਰਨਾ, ਗਲਫ ਆਫ ਮੈਕਸੀਕੋ ਦਾ ਨਾਂ ਬਦਲ ਕੇ ਗਲਫ ਅਮਰੀਕਾ ਰੱਖਣਾ, ਟਰਾਂਸਜੈਂਡਰ ਸਿਸਟਮ ਖਤਮ ਕਰ ਦੇਣਾ ਸਿਰਫ ਦੋ ਹੀ ਜੈਂਡਰ ਪੁਰਸ਼ ਅਤੇ ਮਹਿਲਾ ਹੋਣੇ ਅਤੇ ਪਨਾਮਾ ਨਹਿਰ ਨੂੰ ਪਨਾਮਾ ਦੇ ਵਿੱਚ ਵਾਪਸ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ ਮਿਸਟਰ ਟਰੰਪ ਨੇ ਆਖਿਆ ਕਿ ਅਮਰੀਕਾ ਨੂੰ ਨਾ ਤਾਂ ਜਿੱਤਿਆ ਜਾ ਸਕਦਾ ਹੈ ਅਤੇ ਨਾ ਹੀ ਡਰਾਇਆ ਜਾ ਸਕਦਾ ਹੈ । ਮਿਸਟਰ ਟਰੰਪ ਨੇ ਅਮਰੀਕਾ ਨੂੰ ਪਹਿਲਾਂ ਤੋਂ ਵੀ ਜਿਆਦਾ ਮਹਾਨ ਅਤੇ ਮਜਬੂਤ ਬਣਾਉਣ ਦਾ ਵਾਅਦਾ ਕੀਤਾ ਉਹਨਾਂ ਆਖਿਆ ਕਿ ਰੱਬ ਨੇ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਵਾਸਤੇ ਮੈਨੂੰ ਬਚਾਇਆ ਹੈ । ਉਹਨਾਂ ਆਖਿਆ ਕਿ ਭਵਿੱਖ ਸਾਡਾ ਹੈ ਅਤੇ ਸੁਨਹਿਰੇ ਭਵਿੱਖ ਦਾ ਦੌਰ ਅੱਜ ਤੋਂ ਸ਼ੁਰੂ ਹੁੰਦਾ ਹੈ। ਮਿਸਟਰ ਟਰੰਪ ਨੇ ਇਹ ਵੀ ਆਖਿਆ ਕਿ ਅਮਰੀਕਾ ਦੀ ਸੈਨਾ ਨੂੰ ਇੱਕ ਵਾਰ ਫਿਰ ਦੁਨੀਆਂ ਦੀ ਸਭ ਤੋਂ ਮਜਬੂਤ ਸੈਨਾ ਬਣਾਇਆ ਜਾਵੇਗਾ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਵਿੱਚ ਉਸ ਦਿਨ ਦਾ ਤਾਪਮਾਨ ਮਾਈਨਸ 5 ਡਿਗਰੀ ਸੈਲਸੀਅਸ ਸੀ। ਕੜਾਕੇ ਦੀ ਠੰਡ ਦੇ ਵਿੱਚ 40 ਸਾਲ ਬਾਅਦ ਰਾਸ਼ਟਰਪਤੀ ਦੀ ਸੌਂਹ ਚੁੱਕ ਸਮਾਗਮ ਦੀ ਰਸਮ ਸੰਸਦ ਦੇ ਅੰਦਰ ਹੀ ਰੱਖੀ ਗਈ। ਇਸ ਤੋਂ ਪਹਿਲਾਂ 1985 ਦੇ ਵਿੱਚ ਰੋਨਾਲਡ ਰੀਗਨ ਦੀ ਸੌਂਹ ਕੈਪੀਟਲ ਹਿਲਦੇ ਅੰਦਰ ਹੋਈ ਸੀ। ਆਮ ਤੌਰ ਤੇ ਰਾਸ਼ਟਰਪਤੀ ਖੁੱਲੇ ਮੈਦਾਨ ਦੇ ਵਿੱਚ ਨੈਸ਼ਨਲ ਮਾਲ ਦੇ ਵਿੱਚ ਸੌਂਹ ਚੁੱਕਦੇ ਹਨ। ਦੁਨੀਆਂ ਭਰ ਦੇ ਵੱਡੇ ਨੇਤਾ ਬੁੱਧੀਜੀਵੀ ਅਤੇ ਵੱਡੇ ਕਾਰੋਬਾਰੀਆਂ ਨੇ ਮਿਸਟਰ ਟਰੰਪ ਨੂੰ ਇਸ ਸੌਂਹ ਚੁੱਕ ਸਮਾਗਮ ‘ਤੇ ਵਧਾਈ ਪੇਸ਼ ਕੀਤੀ, ਜਿਨਾਂ ਵਿੱਚੋਂ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਉਹਨਾਂ ਨੂੰ ਆਖਿਆ ਕਿ ਉਹ ਰੂਸ ਯੂਕਰੇਨ ਅਤੇ ਪਰਮਾਣੂ ਹਥਿਆਰਾਂ ਦੇ ਮੁੱਦੇ ‘ਤੇ ਗੱਲਬਾਤ ਕਰਨ ਲਈ ਤਿਆਰ ਹਨ। ਟਿਕਟੌਕ ਉੱਪਰ ਪਾਬੰਦੀਆਂ ਬਾਰੇ ਬੋਲਦਿਆਂ ਮਿਸਟਰ ਟਰੰਪ ਨੇ ਆਪਣੀ ਸਪੀਚ ਦੇ ਵਿੱਚ ਇਹ ਆਖਿਆ ਕਿ ਟਿਕਟੌਕ ਵਾਪਸ ਆ ਚੁੱਕਿਆ ਹੈ। ਸਾਨੂੰ ਟਿਕਟੌਕ ਨੂੰ ਬਚਾਉਣਾ ਹੋਵੇਗਾ ਕਿਉਂਕਿ ਇਹਦੇ ਨਾਲ ਹਜ਼ਾਰਾਂ ਨੌਕਰੀਆਂ ਬਚ ਜਾਣਗੀਆਂ। ਉਹਨਾਂ ਆਖਿਆ ਕਿ ਅਸੀਂ ਆਪਣਾ ਵਪਾਰ ਚੀਨ ਨੂੰ ਨਹੀਂ ਦੇਣਾ ਚਾਹੁੰਦੇ, ਮਿਸਟਰ ਟਰੰਪ ਨੇ ਆਖਿਆ ਕਿ ਮੈਂ ਟਿਕਟੌਕ ਨੂੰ ਮਨਜ਼ੂਰੀ ਦੇਣ ਤੇ ਸਹਿਮਤੀ ਜਤਾਈ ਹੈ ਬਸ਼ਰਤੇ ਅਮਰੀਕਾ ਇਹਦਾ 50% ਹਿੱਸਾ ਰੱਖੇਗਾ।

Show More

Related Articles

Leave a Reply

Your email address will not be published. Required fields are marked *

Back to top button
Translate »