ਆਜ਼ਾਦ ਹਿੰਦ ਫੌਜ ਦੇ ਮੁਖੀ, ਵੱਡੀ ਸ਼ਖਸ਼ੀਅਤ , ਕ੍ਰਾਂਤੀਕਾਰੀ ਅਤੇ ਮਹਾਨ ਲੀਡਰ ਨੇਤਾ ਸੁਭਾਸ਼ ਚੰਦਰ ਬੋਸ
ਭਾਰਤੀ ਆਜ਼ਾਦੀ ਦੇ ਅੰਦੋਲਨ ਵਿੱਚ ਜਿੰਨਾ ਬਹਾਦਰ ਦੇਸ਼ ਭਗਤਾਂ ਨੇ ਜਾਨ ਹਥੇਲੀ ਤੇ ਰੱਖ ਕੇ ਆਜ਼ਾਦੀ ਦੇ ਲਈ ਆਵਾਜ਼ ਬੁਲੰਦ ਕੀਤੀ ਅਤੇ ਹਥਿਆਰਬੰਦ ਕ੍ਰਾਂਤੀ ਦਾ ਵਿਗਲ ਵਜਾਇਆ ਉਹਨਾਂ ਵਿੱਚੋਂ ਇੱਕ ਸਨ – ਨੇਤਾ ਸੁਭਾਸ਼ ਚੰਦਰ ਬੋਸ
ਨੇਤਾ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਕਟਕ ਉੜੀਸਾ ਵਿੱਚ ਪਿਤਾ ਜਾਨਕੀ ਨਾਥ ਬੋਸ (ਪ੍ਰਸਿੱਧ ਵਕੀਲ ) ਤੇ ਮਾਤਾ ਪ੍ਰਭਾਵਵਤੀ ਜੀ ਘਰ ਵਿੱਚ ਹੋਇਆ । ਮੁਢਲੀ ਵਿਦਿਆ ਲੋਕਲ ਪੱਧਰ ਤੇ ਉੱਚ ਵਿੱਦਿਆ ਕਲਕੱਤਾ ਯੂਨੀਵਰਸਿਟੀ ਭਾਰਤ ਵਿੱਚੋਂ ਅਤੇ ਉਚੇਰੀ ਵਿਦਿਆ ਸੰਨ 1919 ਵਿੱਚ ਆਈ. ਸੀ .ਐਸ. ਦੀ ਪ੍ਰਯੋਗਤਾ ਲਈ ਬੈਠਣ ਲਈ ਇੰਗਲੈਂਡ ਗਏ ਅਤੇ ਸਫਲ ਹੋਏ ਪਰ ਅੰਗਰੇਜ਼ਾਂ ਦੀ ਨੌਕਰੀ ਕਰਕੇ ਪੈਸਾ ਨਹੀਂ ਕਮਾਉਣਾ ਚਾਹੁੰਦੇ ਸਨ ਨੌਕਰੀ ਛੱਡ ਕੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਲਈ ਕੁੱਦ ਪਏ।
ਆਜ਼ਾਦੀ ਲਈ ਕੀਤੀਆਂ ਸਰਗਰਮੀਆਂ ਕਾਰਨ ਅੰਗਰੇਜ਼ਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਏ ਪਹਿਲੀ ਵਾਰ 1921 ਵਿੱਚ ਦਸੰਬਰ ਵਿੱਚ ਉਹਨਾਂ ਨੂੰ ਬੰਦੀ ਬਣਾਇਆ ਗਿਆ ਇੱਕ ਹੀ ਉਦੇਸ਼ ਤੇ ਕੰਮ ਕਰਨ ਦੇ ਬਾਵਜੂਦ ਸੁਭਾਸ਼ ਚੰਦਰ ਬੋਸ ਦੇ ਮਹਾਤਮਾ ਗਾਂਧੀ ਅਤੇ ਕਾਂਗਰਸ ਨਾਲ ਮਤਭੇਦ ਸਨ।
ਸੰਨ 1938 ਵਿੱਚ ਉਹਨਾਂ ਨੇ ਕਾਂਗਰਸ ਦੀ ਪ੍ਰਧਾਨਗੀ ਲਈ ਚੋਣ ਵਿੱਚ ਪ੍ਰਤੱਖ ਰੂਪ ਨਾਲ ਗਾਂਧੀ ਦੇ ਉਮੀਦਵਾਰ ਪੁਟਾਭਾਈ ਸੀਤਾ ਰਮਈਆ ਨੂੰ ਹਰਾ ਦਿੱਤਾ ਸੀ ਪਰ ਗਾਂਧੀ ਤੇ ਕੁਝ ਹੋਰ ਨੇਤਾਵਾਂ ਵੱਲੋਂ ਸਹਿਯੋਗ ਨਾ ਮਿਲਣ ਕਾਰਨ ਉਨਾਂ ਸੰਨ 1939 ਵਿੱਚ ਅਹੁਦਾ ਛੱਡ ਦਿੱਤਾ ਕਾਂਗਰਸ ਦੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਉਹਨਾਂ ਨੇ ” ਆਲ ਇੰਡੀਆਂ ਫਾਰਵਰਡ ਬਲਾਕ” ਨਾਂ ਦੇ ਦਲ ਦੀ ਸਥਾਪਨਾ ਕੀਤੀ।
ਸੰਨ 1942 ਵਿੱਚ ਸੁਭਾਸ਼ ਚੰਦਰ ਬੋਸ ਦਾ ਵਿਆਹ ਐਮੀਲੀ ਸੈਕਲ ” ਆਸਟਰੀਅਨ ਔਰਤ ਨਾਲ ਕਰਵਾਇਆ ਉਨ੍ਹਾਂ ਦੇ ਘਰ ਇੱਕ ਬੇਟੀ ਨੇ ਅਨੀਤਾ ਘੋਸ਼ ਨੇ ਜਨਮ ਲਿਆ।
ਸੁਭਾਸ਼ ਚੰਦਰ ਬੋਸ ਨੇ ਨਾਅਰਾ ਦਿੱਤਾ ” ਤੁਸੀ ਮੈਨੂੰ ਖੂਨ ਦਿਉ ਮੈਂ ਤਾਹਨੂੰ ਆਜ਼ਾਦੀ ਦੇਵਾਂਗਾ ” ਹੋਲਵੇਲ ਸਮਾਰਕ ਦੇ ਵਿਰੁੱਧ ਅੰਦੋਲਨ ਕਾਰਨ ਪਹਿਲਾਂ ਤਾਂ ਉਹਨਾਂ ਨੂੰ ਜੇਲ ਭੇਜ ਦਿੱਤਾ ਗਿਆ ਪਰ ਉਹਨਾਂ ਦੀ ਭੁੱਖ ਹੜਤਾਲ ਤੋਂ ਬਾਅਦ ਉਹਨਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਉਥੋਂ 15 ਦਸੰਬਰ 1941 ਨੂੰ ਪਹਿਰੇਦਾਰਾਂ ਨੂੰ ਚਮਕਾ ਦੇ ਕੇ ਨਿਕਲਣ ਵਿੱਚ ਸਫਲ ਹੋ ਗਏ।
ਨੇਤਾ ਸੁਭਾਸ਼ ਚੰਦਰ ਬੋਸ ਦੇਸ਼ ਦੀ ਆਜ਼ਾਦੀ ਲਈ 11ਵਾਰ ਜੇਲ੍ਹ ਗਏ ।
ਸੁਭਾਸ਼ ਚੰਦਰ ਉਸ ਸਮੇਂ ਦੇਸ਼ ਨੂੰ ਆਜ਼ਾਦ ਕਰਾਉਣ ਦਾ ਮੁੱਖ ਚੰਗਾ ਮੌਕਾ ਸਮਝਿਆ ਉਹਨਾਂ ਦੇ ਦਿਲ ਵਿੱਚ ਜੋ ਦੇਸ਼ ਭਗਤੀ ਦੀ ਅੱਗ ਜਲ ਰਹੀ ਸੀ ਉਸ ਕਾਰਨ ਉਹਨਾਂ ਨੇ ਕ੍ਰਾਂਤੀਕਾਰੀ ਕਦਮ ਉਠਾਉਣਾ ਹੀ ਬਿਹਤਰ ਸਮਝਿਆ ਜਦੋਂ ਕਿ ਗਾਂਧੀ ਅਤੇ ਹੋਰ ਵੱਡੇ ਨੇਤਾਵਾਂ ਦਾ ਵਿਚਾਰ ਸੀ ਕਿ ਕੁਝ ਦਿਨ ਬਾਅਦ ਅੰਗਰੇਜ਼ਾਂ ਦਾ ਵਿਚਾਰ ਬਦਲੇਗਾ ਅਤੇ ਉਹ ਉਹਨਾਂ ਨੂੰ ਆਜ਼ਾਦ ਕਰ ਦੇਣਗੇ।
ਆਪਣੀ ਕ੍ਰਾਂਤੀਕਾਰੀ ਯੋਜਨਾ ਕਰਕੇ ਸੁਭਾਸ਼ ਜੀ ਵਿਦੇਸ਼ ਦੌਰੇ ਤੇ ਨਿਕਲ ਗਏ ਕਲਕੱਤਾ ਵਿੱਚ ਵਰਧਮਾਨ , ਪਿਸ਼ਾਵਰ, ਕਾਬਲ, ਹੁੰਦੇ ਹੋਏ ਜਰਮਨ ਪੁੱਜੇ ਉਹ ਹਿਟਲਰ ਦੀ ਸ਼ਖਸ਼ੀਅਤ ਉਹ ਪ੍ਰਭਾਵਿਤ ਸਨ। ਉਸਨੇ ਉਹਨਾਂ ਨੂੰ ਇੱਕ ਹਵਾਈ ਜਹਾਜ਼ ਅਤੇ ਰੇਡੀਓ ਟਰਾਂਸਮੀਟਰ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਇਟਲੀ ਤੇ ਜਪਾਨ ਦੀ ਯਾਤਰਾ ਕੀਤੀ ਉਥੋਂ ਸਹਾਇਤਾ ਪ੍ਰਾਪਤ ਹੋਣ ਲੱਗੀ।
5 ਜੁਲਾਈ 1943 ਨੂੰ ਉਹਨਾਂ ਨੇ “ਆਜ਼ਾਦ ਹਿੰਦ ਫੌਜ ” ਦੀ ਸਥਾਪਨਾ ਕੀਤੀ, ਨੇਤਾ ਜੀ ਦੇ ਸੱਦੇ ਤੇ ਹਜ਼ਾਰਾਂ ਹਿੰਦੂ , ਮੁਸਲਮਾਨ , ਸਿੱਖ , ਇਸਾਈ ਲਗਭਗ 40,000 ਦੀ ਗਿਣਤੀ ਉਹਨਾਂ ਦੇ ਝੰਡੇ ਹੇਠ ਆ ਗਏ, ਫੌਜ ਨੂੰ ਚੰਗੀ ਤਰ੍ਹਾਂ ਅਭਿਆਸ , ਅਨੁਸ਼ਾਸਨ ਕਰਨ ਤੋਂ ਬਾਅਦ ਨੇਤਾ ਜੀ ਨੇ ” ਜੈ ਹਿੰਦ ਅਤੇ “ਦਿੱਲੀ ਚੱਲੋ” ਦਾ ਨਾਅਰਾ ਦਿੱਤਾ।
ਪਤਾ ਨਹੀਂ ਹੋਣੀ ਨੂੰ ਕੀ ਮਨਜ਼ੂਰ ਸੀ ਨੇਤਾ ਜੀ ਹਵਾਈ ਜਹਾਜ਼ ਤੇ ਬੈਕਾਂਕ ਤੋਂ ਜਪਾਨ ਜਾ ਰਹੇ ਸਨ ਉਹਨਾਂ ਦੇ ਜਹਾਜ਼ ਵਿੱਚ ਅੱਗ ਲੱਗ ਗਈ ਜਿਸ ਨਾਲ ਉਹਨਾਂ ਦੀ ਮੌਤ ਹੋ ਗਈ ਇਹ ਖਬਰ ਰੇਡੀਓ ਟੋਕਿਓ ਨੇ 18 ਅਗਸਤ 1945 ਨੂੰ ਪ੍ਰਸਾਰਿਤ ਕੀਤੀ ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਇੱਕ ਯੁੱਗ ਦਾ ਅੰਤ ਹੋ ਗਿਆ ਸੁਭਾਸ਼ ਚੰਦਰ ਬੋਸ ਦੀ ਮੌਤ ਅੱਜ ਤੱਕ ਭੇਦ ਬਣ ਕੇ ਰਹਿ ਗਈ , ਮੰਨਿਆ ਜਾਂਦਾ ਹੈ ਕਿ ਉਸ ਸਮੇਂ ਦੇ ਆਗੂ ਗਦਾਰ ਲੀਡਰਾਂ ਕਰਕੇ ਇਹ ਮਹਾਨ ਲੀਡਰ ਸਾਥੋਂ ਸਦਾ ਲਈ ਚਲਾ ਗਿਆ।
ਸੁਭਾਸ਼ ਚੰਦਰ ਬੋਸ ਦਾ ਭਾਰਤ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਸੀ ।
ਹਰ ਇੱਕ ਭਾਰਤੀ ਨੂੰ ਉਹਨਾਂ ਦੇ ਜਨਮ ਦਿਨ ਅਤੇ ਸ਼ਹੀਦੀ ਦਿਹਾੜੇ ਮਨਾਉਣੇ ਚਾਹੀਦੇ ਹਨ ਤਾਂ ਜੋ ਮਾਨ ਸਤਿਕਾਰ ਬਣਿਆ ਰਹੇ ਅਤੇ ਆਉਣ ਵਾਲੀਆਂ ਪੀੜੀਆਂ ਲਈ ਅਜਿਹੇ ਮਹਾਨ ਲੀਡਰ ਮਾਰਗ ਦਰਸ਼ਕ ਬਣੇ ਰਹਿਣ ।
ਗੁਰਪ੍ਰੀਤ ਸਿੰਘ ਮਾਨ
ਪਿੰਡ ਹੀਰਕੇ
ਜਿਲ੍ਹਾ ਮਾਨਸਾ ਪੰਜਾਬ
98721-67223