ਕਾਰਲਾ ਬੇਕ ਨੇ ਟਰੇਡ ਵਾਰ ਨੂੰ ਹੱਲ ਕਰਨ ਲਈ ਐਮਰਜੈਂਸੀ ਵਿਧਾਨ ਸਭਾ ਸੈਸ਼ਨ ਦੀ ਮੰਗ ਕੀਤੀ


ਰੀਜਾਇਨਾ (ਪੰਜਾਬੀ ਅਖ਼ਬਾਰ ਬਿਊਰੋ) ਸੈਸਕੈਚਵਾਨ ਵਿਧਾਨ ਸਭਾ ਅੰਦਰ ਵਿਰੌਦੀ ਧਿਰ ਵੱਜੋਂ ਰੋਲ ਨਿਭਾ ਰਹੀ ਐਨ ਡੀ ਪੀ ਦੀ ਲੀਡਰ ਕਾਰਲਾ ਬੇਕ ਨੇ ਮੌਜੂਦਾ ਟਰੇਡ ਵਾਰ ਦੇ ਹਾਲਾਤਾਂ ਦੌਰਾਨ ਵਿਧਾਨ ਸਭਾ ਦਾ ਸੈਸਨ ਸੱਦਣ ਦੀ ਮੰਗ ਰੱਖੀ ਹੈ ਉਹਨਾਂ ਕਿਹਾ ਕਿ ਟਰੰਪ ਦੇ ਟੈਰਿਫਾਂ ਤੋਂ ਪੈਦਾ ਹੋਏ ਖ਼ਤਰੇ ਦੇ ਬਾਵਜੂਦ, ਸਰਕਾਰ ਨੇ ਵਿਧਾਨ ਸਭਾ ਦੇ ਮੁੜ ਖੁੱਲ੍ਹਣ ਨੂੰ 19 ਮਾਰਚ ਤੱਕ ਮੁਲਤਵੀ ਕਰ ਦਿੱਤਾ ਹੈ,ਕਹਿਣ ਤੋਂ ਭਾਵਕਿ ਸੈਸ਼ਨ ਨੂੰ ਛੋਟਾ ਕਰ ਦਿੱਤਾ ਹੈ। ਸੈਸਕੈਚਵਾਨ ਐਨ ਡੀ ਪੀ ਕੈਨੇਡਾ ਨੂੰ ਇੱਕ ਮੁੱਠ ਰਹਿਕੇ, ਨਵੇਂ ਵਪਾਰਕ ਬਾਜ਼ਾਰਾਂ ਤੱਕ ਪਹੁੰਚ ਕਰਨ ਲਈ ਰੇਲ ਲਾਈਨਾਂ, ਪਾਈਪਲਾਈਨਾਂ ਅਤੇ ਪਾਵਰ ਲਾਈਨਾਂ ਦੇ ਵੱਡੇ ਪੱਧਰ ‘ਤੇ ਵਿਸਥਾਰ ਦੀ ਤੁਰੰਤ ਲੋੜ ਨੂੰ ਦੁਹਰਾਉਂਦੀ ਹੈ ਪਰ ਮੌਜੂਦਾ ਸੱਤਾਧਾਰੀ ਸਾਸਕ ਪਾਰਟੀ ਇਸ ਸਬੰਧੀ ਬਹੁਤਾ ਕੁੱਝ ਨਹੀਂ ਕਰ ਰਹੀ, ਜਦੋਂ ਉਨ੍ਹਾਂ ਨੂੰ ਸਾਡੀ ਆਰਥਿਕਤਾ ਦੀ ਰੱਖਿਆ ਲਈ ਚੌਵੀ ਘੰਟੇ ਕੰਮ ਕਰਨਾ ਚਾਹੀਦਾ ਹੈ,” ਬੇਕ ਨੇ ਕਿਹਾ। “ਇਹ ਬਹੁਤ ਸਾਰੇ ਪਰਿਵਾਰਾਂ ਅਤੇ ਕਾਰੋਬਾਰਾਂ ਲਈ ਇੱਕ ਡਰਾਉਣਾ ਸਮਾਂ ਹੈ। ਉਨ੍ਹਾਂ ਨੂੰ ਇਹ ਜਾਣਨ ਦੇ ਹੱਕ ਹੈ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਦੀ ਰੱਖਿਆ ਲਈ ਉਹ ਸਭ ਕੁੱਝ ਕਰ ਰਹੀ ਹੈ ਜੋ ਉਹ ਕਰ ਸਕਦੀ ਹਨ। ਅਸੀਂ ਸਸਕੈਚਵਨ ਵਿੱਚ ਇੱਕ ਦੂਜੇ ਦੀ ਮੱਦਦ ਕਰਨ ਵਾਲੀ ਸੋਚ ਰੱਖਦੇ ਹਾਂ ਇਹ ਸਾਡੇ ਸੈਸਕੈਚਵਾਨ ਵਾਸੀ ਹੋਣ ਦਾ ਹਿੱਸਾ ਹੈ। ਸੋ ਇਸ ਸਰਕਾਰ ਲਈ ਵੀ ਅਜਿਹਾ ਕਰਨ ਦਾ ਸਮਾਂ ਆ ਗਿਆ ਹੈ। “ਇਹ ਇੱਕ ਸੰਕਟ ਹੈ, ਸਾਨੂੰ ਇਕੱਠੇ ਹੋਣ ਅਤੇ ਆਪਣੀ ਆਰਥਿਕਤਾ ਲਈ, ਆਪਣੇ ਦੇਸ਼ ਲਈ ਇੱਕ ਸਟੈਂਡ ਲੈਣ ਦੀ ਲੋੜ ਹੈ,” ਬੇਕ ਨੇ ਕਿਹਾ। “ਅਸੀਂ ਸਸਕੈਚਵਨ ਦੇ ਲੋਕਾਂ ਦੇ ਪ੍ਰਤੀ ਰਿਣੀ ਹਾਂ ਕਿ ਅਸੀਂ ਇਸ ਵਿਧਾਨ ਸਭਾ ਵਿੱਚ ਕਿਸੇ ਵੀ ਅਤੇ ਸਾਰੇ ਵਿਕਲਪਾਂ ‘ਤੇ ਵਿਚਾਰ ਕਰੀਏ ਅਤੇ ਉਨ੍ਹਾਂ ਲੋਕਾਂ ਪ੍ਰਤੀ ਜਵਾਬਦੇਹ ਰਹੀਏ ਜੋ ਇਨ੍ਹਾਂ ਟੈਰਿਫਾਂ ਦੇ ਪ੍ਰਭਾਵ ਨੂੰ ਸਭ ਤੋਂ ਵੱਧ ਮਹਿਸੂਸ ਕਰਨਗੇ।
ਵਪਾਰ ਅਤੇ ਨਿਰਯਾਤ ਵਿਕਾਸ ਲਈ ਸ਼ੈਡੋ ਮੰਤਰੀ ਕਿਮ ਬ੍ਰੇਕਨਰ ਨੇ ਕਿਹਾ ਕਿ ਅਸੀਂ ਇਸ ਤਰਾਂ ਚੁੱਪ ਬਹਿਕੇ ਇਸ ਟਰੇਡ ਵਾਰ ਵਿੱਚੋਂ ਨਹੀਂ ਲੰਘਾਂਗੇ,ਸਾਨੂੰ ਅਮਰੀਕੀ ਬਾਜ਼ਾਰ ਤੋਂ ਪਰੇ ਆਪਣੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਕੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਦੀ ਜ਼ਰੂਰਤ ਹੈ।ਅਸੀਂ ਨਵੇਂ ਬਾਜ਼ਾਰਾਂ ਤੱਕ ਪਹੁੰਚ ਕਰ ਸਕਦੇ ਹਾਂ। ਅਸੀਂ ਇੱਥੇ ਆਪਣੀ ਆਰਥਿਕਤਾ ਨੂੰ ਵਿਿਭੰਨ ਬਣਾ ਸਕਦੇ ਹਾਂ ਪਰ ਇਸ ਲਈ ਲੀਡਰਸ਼ਿਪ ਨੂੰ ਅੱਗੇ ਆਉਣ ਦੀ ਲੋੜ ਹੋਵੇਗੀ।
ਸੈਸਕੈਚਵਨ ਐਨਡੀਪੀ ਨੇ ਸੂਬਾਈ ਅਤੇ ਸੰਘੀ ਸਰਕਾਰ ਨੂੰ ਰੇਲ ਲਾਈਨਾਂ, ਪਾਈਪਲਾਈਨਾਂ ਅਤੇ ਬਿਜਲੀ ਲਾਈਨਾਂ ਦਾ ਵਿਸਤਾਰ ਕਰਨ ਅਤੇ ਤੱਟ ਤੋਂ ਤੱਟ ਤੱਕ ਟ੍ਰਾਂਸ-ਕੈਨੇਡਾ ਹਾਈਵੇਅ ਨੂੰ ਜੋੜਨ ਲਈ ਦਲੇਰ ਨਵੇਂ ਨਿਵੇਸ਼ਾਂ ਲਈ ਵਚਨਬੱਧ ਹੋਣ ਲਈ ਆਪਣੀ ਅਪੀਲ ਦੁਹਰਾਈ।ਸੈਸਕੈਚਵਨ ਐਨਡੀਪੀ ਨੇ ਸੂਬੇ ਨੂੰ ਅਮਰੀਕੀ ਸਾਮਾਨ ਦਾ ਬਾਈਕਾਟ ਕਰਕੇ ਅਤੇ ਸੈਸਕੈਚਵਨ ਵਿੱਚ ਬਣੇ ਸਮਾਨ ਦੀ ਚੋਣ ਕਰਕੇ ਮੋੜਵੇਂ ਰੂਪ ਵਿੱਚ ਲੜਾਈ ਲੜਨ ਲਈ ਆਪਣੇ ਸੱਦੇ ਨੂੰ ਵੀ ਮੁੜ ਦੁਰਾਇਆ ਹੈ। ਇਸ ਮੌਕੇ ਪੰਜਾਬੀ ਮੂਲ ਦੇ ਐਮ ਏ ਸ: ਭਜਨ ਬਰਾੜ ਅਤੇ ਪਾਕਿ ਸਤਾਨੀ ਮੂਲ ਦੇ ਐਮ ਐਲ ਏ ਨੂਰ ਬੁਰਕੀ ਵੀ ਹਾਜਿਰ ਸਨ