ਤੰਦਰੁਸਤੀ ਲਈ ਪੂਰੀ ਨੀਂਦ ਲਵੋ

“ਵਿਸ਼ਵ ਸਲੀਪ ਦਿਵਸ 2025 ਦਾ ਥੀਮ ਹੈ- ‘ਹੈਲਦੀ ਸਲੀਪ ਫਾਰ ਆਲ’. ਵਿਸ਼ਵ ਭਰ ਵਿੱਚ
ਜ਼ਿਆਦਾ ਸਟ੍ਰੈਸ, ਚਿੰਤਾ ਅਤੇ ਉਦਾਸੀ ਰਹਿਣ ਨਾਲ ਨੀਂਦ ਦਾ ਸਾਈਕਲ
ਬਿਗੜਦਾ ਜਾ ਰਿਹਾ ਹੈ। ਨੀਂਦ ਘੱਟ ਜਾਂ ਨਾ ਆਉਣ ਦੀ ਸਮੱਸਿਆ ਤੇਜ਼ੀ ਨਾਲ
ਵੱਧ ਰਹੀ ਹੈ। ਹਰ ਉਮਰ ‘ਚ ਚਿੰਤਾ ਘੱਟ ਕਰਨ ਲਈ ਖਿਆਲ ਰੱਖਣਾ ਜਰੂਰੀ ਹੋ ਗਿਆ
ਹੈ ”– ਡਾ. ਅਨਿਲ ਧੀਰ. ਕਾਲਮਨਿਸਟ. ਥੈਰਾਪਿਸਟ. ਹੈਲਥ ਐਜੂਕੇਟਰ ਅਵਾਰਡ ਵਿਜੇਤਾ.
ਸੋਸ਼ਲ ਐਕਟੀਵਿਸਟ
ਹੈਲਥ ਮੀਡੀਆ ਕੈਨੇਡਾ: ਵਿਸ਼ਵ ਸਲੀਪ ਦਿਵਸ 14 ਮਾਰਚ, 2025 ਨੂੰ ਵਿਸ਼ਵ ਭਰ ‘ਚ
ਨੀਂਦ ਸੰਬੰਧੀ ਬਿਮਾਰੀਆਂ ਪ੍ਰਤੀ ਜਾਗਰੁਕਤਾ ਦੇ ਤੌਰ ਮਨਾਇਆ ਗਿਆ। ਅੱਜ ਹਰ
ਵਿਅਕਤੀ ਲਈ ਜਰੂਰੀ ਹੋ ਗਈ ਹੈਲਦੀ ਨੀਂਦ। ਹੈਲਦੀ ਸਲੀਪ ਵਿਸ਼ਵ ਸਲੀਪ ਅਦਾਰੇ ਦੇ ਪਹਿਲੇ
ਸਹਿ-ਚੇਅਰ ਲਿਬਰੋ ਪੈਰਿਨੋ, ਪਰਮਾ ਯੁਨੀਵਰਸਿਟੀ ਇਟਲੀ ਦੇ ਨਿਉਰੋਲੋਜ਼ੀ ਦੇ ਪ੍ਰੋਫੈਸਰ
ਅਤੇ ਐਂਟੋਨੀਓ ਕੁਲੇਬਰਾਸ ਅਪਸਟੇਟ ਮੈਡੀਕਲ ਯੁਨੀਵਰਸਿਟੀ ‘ਤੇ ਕਮਿਉਨਿਟੀ ਜਨਰਲ
ਹਸਪਤਾਲ ਸੀਰਾਕਯੂਸ ਨਿਉਯਾਰਕ ਯੂ.ਐਸ.ਏ ਤੋਂ ਸਨ। ਵਿਸ਼ਵ ਸਿਹਤ ਸੰਗਠਨ
ਅਨੁਸਾਰ ਵਿਸ਼ਵ ਭਰ ਵਿਚ ਮਨੋਵਿਿਗਆਨਕ ਸਮੱਸਿਆਵਾਂ ਜ਼ਿਆਦਾ ਸਟ੍ਰੈਸ, ਚਿੰਤਾ
ਅਤੇ ਉਦਾਸੀ ਰਹਿਣ ਨਾਲ ਨੀਂਦ ਦਾ ਸਾਈਕਲ ਬਿਗੜਦਾ ਜਾ ਰਿਹਾ ਹੈ। ਨੀਂਦ ਘੱਟ ਜਾਂ
ਨਾ ਆਉਣ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਨੌਜਵਾਨ, ਅਤੇ ਸੀਨੀਅਰਜ਼, ਕਰੀਬਨ
264 ਮਿਲੀਅਨ ਦਾ ਆਂਕੜਾ ਪਾਰ ਕਰ ਚੁੱਕੇ ਹਨ। ਨਾਰਥ-ਅਮਰੀਕਾ ਵਿਚ 20-59 ਸਾਲ ਦੇ
67 ਤੋਂ 75% ਲੋਕ ਇਨਸੋਮਨੀਆ ਦੇ ਅਤੇ 60-80% ਨੀਂਦ ਦੇ ਦੌਰਾਨ ਸਨੋਰਿੰਗ
ਦੇ ਸ਼ਿਕਾਰ ਹਨ। ਸਟਡੀ ਮੁਤਾਬਿਕ 9-12% ਸੈਕਸੋਮੀਆ ਯਾਨਿ ਆਪਣੇ ਸਾਥੀ ਨਾਲ
ਯੋਨ ਸੰਬੰਧ ਲਈ ਅੱਧੀ ਰਾਤ ਵੇਲੇ ਜਾਗਣਾ, ਦੇ ਸ਼ਿਕਾਰ ਹਨ। ਹਰ ਆਦਮੀ ਜਾਣਦਾ ਹੈ
ਕਿ ਸਰੀਰਕ ਅਤੇ ਮਾਨਸਿਕ ਸਿਹਤ ਲਈ ਨੀਂਦ ਜ਼ਰੂਰੀ ਹੈ, ਕੱਝ ਇਹ ਨਹੀਂ ਜਾਣਦੇ ਕਿ ਕਿਨਾਂ
ਮਹੱਤਵਪੂਰਣ ਹੈ।
ਦੁਨੀਆ ਭਰ ਵਿਚ ਨੀਂਦ ਸੰਬੰਧੀ ਸਮੱਸਿਅਵਾਂ ਇਨਸੋਮਨੀਆ, ਸਲੀਪ ਐਪਨੀਆ,
ਨਾਰਕੋਲਪਸੀ, ਘੱਟ ਨੀਂਦ, ਸਨੋਰਿੰਗ, ਰਾਤ ਵੇਲੇ ਡਰਨਾ ਤੇਜ਼ੀ ਨਾਲ ਵੱਧ ਰਹੀਆਂ ਹਨ।
ਅਮਰੀਕਾ ਵਿਚ ਕਰੀਬਨ 9 ਮਿਲੀਅਨ ਸੌਣ ਤੋਂ ਪਹਿਲਾਂ ਸਲੀਪ ਲਈ ਡਾਕਟਰੀ ਤਜਵੀਜ਼ ਵਾਲੀਆਂ
ਦਵਾਈਆਂ ਲੈ ਰਹੇ ਹਨ। ਤੇਜ਼ ਰਫਤਾਰ ਜ਼ਿੰਦਗੀ ਵਿਚ ਵਰਕ-ਪਲੇਸ ‘ਤੇ ਸ਼ਿਫਟਾਂ ਦੀ ਰੋਟੇਸ਼ਨ,
ਜੋੜਾਂ ਦਾ ਦਰਦ, ਗਠੀਆ, ਸਟ੍ਰੈਸ, ਕਲੇਸ਼ ਦਾ ਮਾਹੋਲ, ਲੋੜ ਤੋਂ ਵੱਧ ਓਟੀਸੀ
ਦਵਾਈਆਂ ਦੀ ਵਰਤੋਂ, ਸਿਰ ਦਰਦ, ਕਾਰਨ ਨੀਂਦ ਸੰਬੰਧੀ ਰੋਗ ਵੱਧ ਰਹੇ ਹਨ।
ਪ੍ਰੈਗਨੈਂਸੀ ਦੌਰਾਣ ਔਰਤਾਂ ਪਹਿਲੇ ਅਤੇ ਤੀਜੇ ਮਹੀਨੇ ਰਾਤ ਵੇਲੇ ਨੀਂਦ ਅਤੇ ਦਿਨ
ਵਿਚ ਥਕਾਵਟ ਮਹਿਸੂਸ ਕਰਦੀਆਂ ਹਨ। ਪਹਿਲੇ ਤਿਮਾਹੀ ਦੇ ਦੌਰਾਨ ਬਾਰ-ਬਾਰ ਪਿਸ਼ਾਬ
ਆਉਣ ਕਰਕੇ ਨੀਂਦ ਭੰਗ ਹੋ ਜਾਂਦੀ ਹੈ। ਬੱਚੇ ਦੇ ਜਨਮ ਤੋਂ ਬਾਅਦ ਲਗਾਤਾਰ
ਦੇਖਭਾਲ, ਦੀ ਚਿੰਤਾ, ਸਟ੍ਰੈਸ ਨਾਲ ਮਾਨਸਿਕ ਪ੍ਰੇਸ਼ਾਨੀਆਂ ਵੱਧ ਜਾਂਦੀਆਂ ਹਨ।
ਖਿਆਲ ਰੱਖੋ :
ਲੰਬੀ ਤੰਦਰੁਸਤ ਜ਼ਿੰਦਗੀ ਲਈ ਵਰਕ-ਪਲੇਸ ਦੀਆਂ ਸ਼ਿਫਟਾਂ ਦੇ ਬਾਵਜੂਦ ਡੇਲੀ
ਸਲੀਪ ਅਤੇ ਜਾਗਣ ਦਾ ਸਮਾਂ ਨਿਸ਼ਚਿਤ ਕਰਕੇ ਰੋਜਾਣਾ ਘੱਟੋ-ਘੱਟ 8-10 ਘੰਟੇ
ਦੀ ਨੀਂਦ ਜਰੂਰ ਲਵੋ।
ਅਲਕੋਹਲ, ਕੈਫੀਨ, ਅਤੇ ਨਿਕੋਟਿਨ, ਮਸਾਲੇਦਾਰ ਫ੍ਰਾਈਡ ਫੂਡ ਦਾ ਬੈਡ ‘ਤੇ
ਜਾਣ ਤੋਂ ਪਹਿਲਾਂ ਇਸਤੇਮਾਲ ਕਰਨ ਨਾਲ ਸਰੀਰ ‘ਤੇ ਮਨ ਬਿਮਾਰ ਹੋ ਸਕਦਾ
ਹੈ।
8-10 ਬਦਾਮ ਗਿਰੀ ਖਾ ਕੇ ਗਰਮਾ-ਗਰਮ ਦੁੱਧ ਪੀਓ। ਦੁੱਧ ਅੰਦਰ ਮੌਜੂਦ
ਕੈਲਸੀਅਮ, ਜੋ ਦਿਮਾਗ ਨੂੰ ਮੇਲਾਟੋਨਿਨ ਬਣਾਉਣ ਵਿਚ ਮਦਦ ਕਰਦਾ ਹੈ।
ਖੂਰਾਕ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ, ਪੰਪਕਿਨ ਸੀਡਜ਼, ਸ਼ਹਿਦ ਵਾਲਾ ਗਰਮ
ਦੁੱਧ, ਸ਼ਾਮਿਲ ਕਰੋ। ਸਰੀਰ ਅੰਦਰ ਮੈਗਨੀਸ਼ੀਅਮ ਦੀ ਕਮੀ ਨੀਂਦ ਲਈ ਦਿਮਾਗ
ਦਾ ਸਾਈਕਲ ਬਿਗਾੜ ਸਕਦੀ ਹੈ।
ਸੌਣ ਤੋਂ ਪਹਿਲਾਂ ਲਵੈਂਡਰ ਅਰੋਮਾ ਤੇਲ ਦੀ 2-4 ਬੂੰਦਾਂ ਕਾਟਨ ਬਾਲ (ਰੂਈ)
‘ਤੇ ਪਾ ਕੇ ਸੁੰਘੋ। ਇਨਸੋਮਨੀਆ ਦੀ ਹਾਲਤ ਵਿਚ ਮਦਦ ਮਿਲ ਸਕਦੀ ਹੈ।
ਪੂਰੇ ਦਿਨ ਵਿੱਚ 8-10 ਗਿਲਾਸ ਕੌਸਾ ਪਾਣੀ ਪੀਣ ਦੀ ਆਦਤ ਪਾ ਲਵੋ। ਪਾਣੀ ‘ਚ
ਤਾਜ਼ਾ ਨਿੰਬੂ ਰੱਸ ਵੀ ਮਿਕਸ ਕਰ ਸਕਦੇ ਹੋ।
ਨੌਟ: ਕਿਸੇ ਵੀ ਬਿਮਾਰੀ ਅਤੇ ਪ੍ਰੈਗਨੈਂਸੀ ਦੌਰਾਣ ਨੀਂਦ ਦੀ ਹਰ ਸਮੱਸਿਆ ਦੇ ਲਈ
ਡਾਕਟਰੀ ਸਲਾਹ, ਪੂਰੀ ਜਾਂਚ ‘ਤੇ ਇਲਾਜ਼ ਕਰਾਓ। ਆਪਣੀ ਮਰਜ਼ੀ ਨਾਲ ਕੋਈ ਵੀ ਦਵਾਈ ਅਤੇ
ਸਪਲੀਮੈਂਟ ਲਗਾਤਾਰ ਨਾ ਲਵੋ। ਤੁਸੀਂ ਘਰ ’ਚ ਰੱਖੇ ਆਪਣੇ ਪੈੱਟ ਨੂੰ ਜਾਗਦੇ ‘ਤੇ
ਨੀਂਦ ‘ਚ ਵਾਚ ਕਰ ਸਕਦੇ ਹੋ।
Anil Dheer
Columnist. Alternative Therapist [email protected]