ਅਦਬਾਂ ਦੇ ਵਿਹੜੇ

  • ਅਰਪਨ ਲਿਖਾਰੀ ਸਭਾ ਵੱਲੋਂ ਸਾਲਾਨਾ ਸਮਾਗਮ ਵਿੱਚ ਜਸਵਿੰਦਰ ਗ਼ਜ਼ਲਗੋ ਦਾ ਸਨਮਾਨ

    ਕੈਲਗਰੀ(ਪੰਜਾਬੀ ਅਖਬਾਰ ਬਿਊਰੋ): ਅਰਪਨ ਲਿਖਾਰੀ ਸਭਾ ਦਾ ਸਾਲਾਨਾ ਸਮਾਗਮ 15 ਜੂਨ 2024 ਨੂੰ ਟੈਂਪਲ ਕਮਿਊਨਟੀ ਹਾਲ ਵਿੱਚ ਮੁੱਖ ਮਹਿਮਾਨ ਜਸਵਿੰਦਰ,…

    Read More »
  • ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਸ਼ਾਮਿਲ ਹੈ,  ਬਾਲ ਰਸਾਲਾ ਨਿੱਕੀਆਂ ਕਰੂੰਬਲਾਂ

    ਇੱਕ ਮੁਲਾਕਾਤ- ਮੁਲਾਕਾਤੀ- ਜਸਵੀਰ ਸਿੰਘ ਭਲੂਰੀਆ+91-99159-95505 ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਹੈ ‘ਨਿੱਕੀਆਂ ਕਰੂੰਬਲਾਂ’ ਵਾਲਾ ਬਲਜਿੰਦਰ ਮਾਨ-ਇੰਡੀਆ ਬੁੱਕ ਆਫ ਰਿਕਾਰਡਸ…

    Read More »
  • ਤਿੰਨ ਮਾਵਾਂ ਦਾ ਕਰਜ਼ ਉਤਾਰਨ ਲਈ ਹੀ ਅਮਰੀਕਾ ਦਾ ‘ਗਰੀਨ ਕਾਰਡ’ ਵਾਪਸ ਕਰਕੇ ਵਾਪਸ ਪੰਜਾਬ ਆਇਆ ਹਾਂ- ਅਮਰੀਕ ਸਿੰਘ ਤਲਵੰਡੀ

    ਇੱਕ ਮੁਲਾਕਾਤ- ਜਸਵੀਰ ਸਿੰਘ ਭਲੂਰੀਆ ਪਿਆਰੇ ਪਾਠਕੋ, ਅਮਰੀਕ ਸਿੰਘ ਤਲਵੰਡੀ ਨਾਲ ਤੁਸੀਂ ਭਾਵੇਂ ਰੂਬਰੂ ਨਾ ਹੋਏ ਹੋਵੋਗੇ ਪਰ ਇਸ ਨਾਂ…

    Read More »
  •  ਸੱਭਿਆਚਾਰਕ ਪ੍ਰਦੂਸ਼ਣ ਹੈ ਕੀ ?

    – ਜਸਵਿੰਦਰ ਸਿੰਘ “ਰੁਪਾਲ”-9198147145796                                                    ਅੱਜ ਅਸੀਂ ਸਾਰੇ ਕਈ ਤਰਾਂ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ ਜਿਵੇਂ ਹਵਾ ਪ੍ਰਦੂਸ਼ਣ,ਪਾਣੀ ਪ੍ਰਦੂਸ਼ਣ,ਭੂਮੀ…

    Read More »
  • ਸੰਸਾਰ ਪੱਧਰ ਤੇ ਭਾਰਤ ਦਾ ਸਿਰ ਨੀਵਾਂ ਹੋ ਰਿਹੈ

       ਬਲਵਿੰਦਰ ਸਿੰਘ ਭੁੱਲਰ                                        ਸਰਕਾਰਾਂ ਤੇ ਰਾਜਨੀਤੀਵਾਨਾਂ ਨੂੰ ਆਪਣੇ ਫ਼ਰਜ ਪਛਾਣਨੇ ਚਾਹੀਦੇ ਹਨ                                                              ਬਲਵਿੰਦਰ ਸਿੰਘ ਭੁੱਲਰ                 ਨਿਯਮ ਅਸੂਲ ਜੇਕਰ ਇੱਕ ਛਿਣ ਲਈ ਵੀ ਟੁੱਟ ਜਾਣ ਤਾਂ ਪੂਰਾ ਬ੍ਰਹਿਮੰਡ ਅਸਤ ਵਿਅਸਤ ਹੋ ਜਾਂਦਾ ਹੈ, ਇਹ ਇੱਕ ਕੁਦਰਤੀ ਵਰਤਾਰਾ ਹੈ। ਅਜਿਹੇ ਵਰਤਾਰੇ ਨੂੰ ਰੋਕਣ ਲਈ ਫ਼ਰਜ ਪੂਰੇ ਕਰਨ ਵਾਲਾ ਲੋਕਤੰਤਰ ਜਰੂਰੀ ਹੈ। ਭਾਰਤ ਦਾ ਲੋਕਤੰਤਰ ਦੁਨੀਆਂ ਭਰ ਵਿੱਚ ਇੱਕ ਮਿਸਾਲ ਦੇ ਤੌਰ ਤੇ ਦੇਖਿਆ ਜਾਂਦਾ ਹੈ। ਪਰ ਦੁੱਖ ਦੀ ਗੱਲ ਹੈ ਕਿ ਹੁਣ ਸਾਡੇ ਦੇਸ਼ ਵਿੱਚ ਸਰਕਾਰਾਂ ਸਿਰਫ਼ ਹਕੂਮਤ ਕਰ ਰਹੀਆਂ ਹਨ, ਰਾਜ ਪ੍ਰਬੰਧ ਨਹੀਂ ਕਰ ਰਹੀਆਂ। ਰਾਜ ਅਜਿਹੇ ਲੋਕਾਂ ਦਾ ਹੋਣਾ ਚਾਹੀਦਾ ਹੈ, ਜੋ ਦੌਲਤ ਜਾਂ ਸੁਹਰਤ ਦੀ ਬਜਾਏ ਲੋਕਾਂ ਦੇ ਕਲਿਆਣ, ਇਨਸਾਫ਼, ਸੁਰੱਖਿਆ ਤੇ ਧਰਮ ਨਿਰਪੱਖਤਾ ਨੂੰ ਤਰਜੀਹ ਦੇ ਕੇ ਲੋਕਾਂ ਦਾ ਵਿਸਵਾਸ਼ ਜਿੱਤ ਲੈਣ ਅਤੇ ਲੋਕ ਭੈਅ ਮੁਕਤ ਹੋ ਕੇ ਵਿਚਰ ਸਕਣ। ਦੂਜੇ ਸ਼ਬਦਾਂ ਵਿਚ ਦੇਸ਼ ਦੀ ਸੁਰੱਖਿਆ ਰਾਜਨੀਤੀਵਾਨਾਂ ਤੇ ਹਾਕਮਾਂ ਦੀ ਸੋਚ ਤੇ ਨਿਰਭਰ ਹੁੰਦੀ ਹੈ। ਜੇ ਵਿਚਾਰ ਕਰੀਏ ਤਾਂ ਦੁੱਖ ਹੁੰਦਾ ਹੈ ਕਿ ਅੱਜ ਸਾਡੇ ਦੇਸ਼ ਵਿੱਚ ਚੰਗੇ ਲੋਕਤੰਤਰ ਵਾਲੇ ਗੁਣ ਵਿਖਾਈ ਨਹੀਂ ਦੇ ਰਹੇ। ਇਸ ਗਿਰਾਵਟ ਦਾ ਅਸਲ ਕਾਰਨ ਇਹੋ ਹੈ ਕਿ ਰਾਜਨੀਤੀ ਵਿੱਚ ਅਪਰਾਧੀ ਲੋਕ ਸ਼ਾਮਲ ਹੋ ਗਏ ਹਨ।                 ਦੁਨੀਆਂ ਭਰ ਵਿੱਚੋਂ ਲੋਕ ਇੱਥੋਂ ਦੇ ਸੱਭਿਆਚਾਰ ਤੇ ਰਾਜ ਪ੍ਰਬੰਧ ਵੇਖਣ ਪਰਖਣ ਲਈ ਪਹੁੰਚਦੇ ਰਹੇ ਹਨ ਤੇ ਸੁਲਾਹੁੰਦੇ ਰਹੇ ਹਨ। ਪਰ ਹੁਣ ਦੇ ਹਾਲਾਤ ਨਿਰਾਸ਼ਾ ਕਰਨ ਵਾਲੇ ਹਨ ਜਿਹਨਾਂ ਨੇ ਭਾਰਤ ਦਾ ਸਮੁੱਚੀ ਦੁਨੀਆਂ ਮੂਹਰੇ ਸਿਰ ਨੀਵਾਂ ਕਰ ਦਿੱਤਾ ਹੈ। ਕਈ ਸਾਲਾਂ ਤੋਂ ਬ੍ਰਾਜੀਲ ਦੀ ਇੱਕ ਸਪੈਨਿਸ਼ ਔਰਤ ਫਰਨੈਨਡਾ ਤੇ ਉਸਦਾ ਪਤੀ ਮੋਟਰ ਸਾਈਕਲ ਰਾਹੀਂ ਦੁਨੀਆਂ ਦੇ ਦੇਸ਼ਾਂ ਦੀ ਯਾਤਾਰਾ ਤੇ ਨਿਕਲੇ ਸਨ। ਉਹ ਕਰੀਬ ਸੱਤਰ ਦੇਸ਼ਾਂ ਵਿੱਚ ਘੁੰਮ ਕੇ ਬੀਤੇ ਦਿਨੀਂ ਭਾਰਤ ਪਹੁੰਚੇ। ਭਾਰਤੀ ਸੱਭਿਆਚਾਰ ਤੇ ਵਾਤਾਵਰਣ ਦਾ ਆਨੰਦ ਲੈਣ ਲਈ ਉਹ ਝਾਰਖੰਡ ਰਾਜ ਵਿੱਚ ਪਹੁੰਚੇ ਅਤੇ ਦੁਮਕਾ ਕਸਬੇ ਵਿੱਚ ਉਹਨਾਂ ਰਾਤ ਕੱਟਣ ਲਈ ਆਪਣਾ ਆਰਜੀ ਤੰਬੂ ਲਾ ਲਿਆ। ਉਹ ਆਰਾਮ ਕਰਨ ਲਈ ਤੰਬੂ ਵਿੱਚ ਬੈਠੇ ਸਨ ਤਾਂ ਉੱਥੋਂ ਦੇ ਸੱਤ ਅੱਠ ਗੁੰਡੇ ਤੰਬੂ ਵਿੱਚ ਆ ਵੜੇ ਅਤੇ ਉਹਨਾਂ ਉਸ ਯਾਤਰਾ ਤੇ ਆਈ ਵਿਦੇਸ਼ੀ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ। ਉਹ ਜਾਂ ਉਸਦਾ ਪਤੀ ਇਸ ਦਰਿੰਦਗੀ ਦਾਂ ਵਿਰੋਧ ਕਰਦੇ ਤਾਂ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ। ਜਦ ਦਰਿੰਦੇ ਆਪਣੀਆਂ ਮਨਆਈਆਂ ਕਰਕੇ ਚਲੇ ਗਏ ਤਾਂ ਉਹ ਪਤੀ ਪਤਨੀ ਸੜਕ ਤੇ ਨਿਕਲੇ ਤੇ ਪੁਲਿਸ ਨੂੰ ਆਪਣੀ ਹੱਡਬੀਤੀ ਦੱਸੀ। ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ। ਪੀੜ੍ਹਤ ਪਤੀ ਪਤਨੀ ਨੇ ਆਪਣੇ ਨਾਲ ਬੀਤੀ ਸੋਸਲ ਮੀਡੀਆ ਦੇ ਇੰਸਟਾਗ੍ਰਾਮ ਤੇ ਜੱਗ ਜ਼ਾਹਰ ਕਰ ਦਿੱਤੀ। ਇੱਥੇ ਰਾਜ ਪ੍ਰਬੰਧਕਾਂ ਦੀ ਜੁਮੇਵਾਰੀ ਸੀ ਕਿ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕਰਕੇ ਜੇਲ੍ਹ ’ਚ ਸੁੱਟਿਆ ਜਾਂਦਾ ਅਤੇ ਪੀੜ੍ਹਤਾਂ ਦਾ ਇਲਾਜ ਕਰਵਾ ਕੇ ਉਹਨਾਂ ਨੂੰ ਰਾਹਤ ਪਹੁੰਚਾਈ ਜਾਂਦੀ ਤੇ ਉਹਨਾਂ ਦਾ ਵਿਸਵਾਸ਼ ਜਿੱਤਿਆ ਜਾਂਦਾ। ਪੁਲਿਸ ਨੇ ਮੁਕੱਦਮਾ ਤਾਂ ਦਰਜ ਕਰ ਲਿਆ, ਪਰ ਪੀੜ੍ਹਤਾਂ ਵੱਲੋਂ ਸੋਸਲ ਮੀਡੀਆ ਇੰਸਟਾਗਰਾਮ ਤੇ ਪਾਈ ਉਹਨਾਂ ਦੀ ਦੁਖਦਾਈ ਘਟਨਾ ਨੂੰ ਮਿਟਾ ਦਿੱਤਾ ਗਿਆ। ਇਸ ਤਰ੍ਹਾਂ ਇਸ ਅਤੀ ਦਰਦਨਾਕ ਤੇ ਘਿਨਾਉਣੀ ਘਟਨਾ ਨੂੰ ਲੋਕਾਂ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ।                 ਭਾਰਤ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਸੀ ਇਸਤੋਂ ਪਹਿਲਾਂ 31 ਦਸੰਬਰ 1994 ਨੂੰ ਅਜਿਹੀ ਇੱਕ ਘਿਨਾਉਣੀ ਘਟਨਾ ਪੰਜਾਬ ਦੇ ਸ਼ਹਿਰ ਮੁਹਾਲੀ ਵਿਖੇ ਵੀ ਵਾਪਰੀ ਸੀ। ਫਰਾਂਸ ਦੀ ਇੱਕ ਵਿਦਿਆਰਥਣ ਕੇਤੀਆ ਜਦੋਂ ਆਪਣੇ ਇੱਕ ਦੋਸਤ ਨਾਲ ਆਪਣੇ ਘਰ ਜਾ ਰਹੀ ਸੀ ਤਾਂ ਕੁੱਝ ਨੌਜਵਾਨਾਂ ਨੇ ਉਸਦਾ ਪਿੱਛਾ ਕੀਤਾ, ਜਦ ਉਹ ਘਰ ਪਹੁੰਚ ਗਈ ਤਾਂ ਉਹਨਾਂ ਉਸਨੂੰ ਘਰੋਂ ਅਗਵਾ ਕਰ ਲਿਆ ਅਤੇ ਇੱਕ ਫੈਕਟਰੀ ਦੀ ਇਮਾਰਤ ਵਿੱਚ ਲਿਜਾ ਕੇ ਉਸ ਨਾਲ ਕਥਿਤ ਤੌਰ ਤੇ ਬਲਾਤਕਾਰ ਕੀਤਾ ਗਿਆ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿੱਚ ਇੱਕ ਵੱਡੇ ਰਾਜਨੀਤੀਵਾਨ ਦੇ ਪਰਿਵਾਰ ਦਾ ਨੌਜਵਾਨ ਸੀ ਅਤੇ ਦੋ ਉਸਦੇ ਦੋਸਤ ਤੇ ਦੋ ਗੰਨਮੈਨਾਂ ਸਮੇਤ ਸੱਤ ਜਣੇ ਸਨ। ਇਹ ਕੇਤੀਆ ਕਾਂਡ ਬਹੁਤ ਚਰਚਾ ਵਿੱਚ ਰਿਹਾ ਸੀ। ਇਸ ਮਾਮਲੇ ’ਚ ਮੁਕੱਦਮਾ ਦਰਜ ਹੋਇਆ, ਗ੍ਰਿਫਤਾਰੀਆਂ ਵੀ ਹੋਈਆਂ। ਪਰ ਕਥਿਤ ਦੋਸ਼ੀ ਸਿਆਸੀ ਸ਼ਹਿ ਪ੍ਰਾਪਤ ਸਨ, ਉਹਨਾਂ ਕੇਤੀਆ ਨੂੰ ਧਮਕੀਆਂ ਦੇਣੀਆਂ ਸੁਰੂ ਕਰ ਦਿੱਤੀਆਂ। ਇਸ ਉਪਰੰਤ ਉਹ ਆਪਣੀ ਜਾਨ ਬਚਾਉਣ ਲਈ ਪੜ੍ਹਾਈ ਛੱਡ ਕੇ ਆਪਣੇ ਦੇਸ਼ ਚਲੀ ਗਈ ਅਤੇ ਡਰਦੀ ਹੋਈ ਗਵਾਹੀ ਦੇਣ ਵੀ ਨਾ ਆਈ। ਇਸਦਾ ਲਾਹਾ ਦੋਸ਼ੀਆਂ ਨੂੰ ਮਿਲਿਆ ਅਤੇ ਅਦਾਲਤ ਵਿੱਚੋਂ ਉਹ ਬਰੀ ਹੋ ਗਏ।                 ਇਹ ਦੋਵੇਂ ਘਟਨਾਵਾਂ ਵਿਦੇਸ਼ਾਂ ਚੋਂ ਇਸ ਭਾਰਤ ਮਹਾਨ ਵਿੱਚ ਆਈਆਂ ਔਰਤਾਂ ਨਾਲ ਵਾਪਰੀਆਂ ਹਨ। ਪਰ ਦੇਸ਼ ਦੀਆਂ ਔਰਤਾਂ ਕੁੜੀਆਂ ਨਾਲ ਤਾਂ ਹਰ ਦਿਨ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਮਸੂਮ ਬੱਚੀਆਂ ਨਾਲ ਬਲਾਤਕਾਰ ਕਰਕੇ ਉਹਨਾਂ ਨੂੰ ਜਾਨੋ ਮਾਰ ਦਿੱਤਾ ਜਾਂਦਾ ਹੈ। ਦੇਸ਼ ਵਿੱਚ ਔਰਤਾਂ ਨੂੰ ਅਲਫ਼ ਨੰਗੀਆਂ ਕਰਕੇ ਲੋਕਾਂ ਵਿੱਚ ਘੁਮਾਇਆ ਜਾਂਦਾ ਹੈ। ਸਮੂਹਿਕ ਬਲਾਤਕਾਰ ਹੁੰਦੇ ਹਨ। ਲੜਾਈਆਂ ਸਿਆਸਤ ਜਾਂ ਧਰਮਾਂ ਦੀਆਂ ਹੁੰਦੀਆਂ ਹਨ ਪਰ ਸਿਆਸੀ ਸ਼ਹਿ ਤੇ ਤਕੜਿਆਂ ਵੱਲੋਂ ਨਿਹੱਥੇ ਪਰਿਵਾਰਾਂ ਤੇ ਹਮਲੇ ਕਰਕੇ ਉਹਨਾਂ ਦੀਆਂ ਬੇਕਸੂਰ ਨਿਹੱਥੀਆਂ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤੇ ਜਾਂਦੇ ਹਨ। ਮੁਕੱਦਮੇ ਦਰਜ ਹੁੰਦੇ ਹਨ, ਬਹੁਤੇ ਕੇਸਾਂ ਵਿੱਚ ਦੋਸ਼ੀ ਬਰੀ ਹੋ ਜਾਂਦੇ ਹਨ ਜੇਕਰ ਸਜ਼ਾ ਵੀ ਹੋ ਜਾਵੇ ਤਾਂ ਸਰਕਾਰਾਂ ਉਹਨਾਂ ਦੀ ਸਹਾਇਤਾ ਤੇ ਪੁਸਤ ਪਨਾਹੀ ਕਰਦੀਆਂ ਹਨ।                 ਇਸ ਦੀ ਵੱਡੀ ਮਿਸਾਲ ਬਿਲਕੀਸ ਬਾਨੋ ਮੁਕੱਦਮਾ ਹੈ। ਉਹਨਾਂ ਦੇ ਪਰਿਵਾਰ ਨਾਲ ਗੁਜਰਾਤ ਵਿਖੇ ਅੱਤਿਆਚਾਰ ਹੋਇਆ, ਪਰਿਵਾਰ ਦੇ ਬੱਚਿਆਂ ਔਰਤਾਂ ਸਮੇਤ ਸੱਤ ਜੀਆਂ ਨੂੰ ਕੋਹ ਕੋਹ ਕੇ ਮਾਰਿਆ ਗਿਆ, ਬਿਲਕੀਸ ਨਾਲ ਗੁੰਡਿਆਂ ਨੇ ਸਮੂਹਿਕ ਬਲਾਤਕਾਰ ਕੀਤਾ। ਲੋਕਾਂ ਵੱਲੋਂ ਉਠਾਈ ਜਬਰਦਸਤ ਆਵਾਜ਼ ਸਦਕਾ ਦੋਸ਼ੀਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਅਤੇ ਅਦਾਲਤ ਵੱਲੋਂ ਉਹਨਾਂ ਸੱਤ ਬਲਾਤਕਾਰੀ ਦੋਸ਼ੀਆਂ ਨੂੰ ਸਜਾ ਸੁਣਾਈ ਗਈ। ਦੋਸ਼ੀ ਹਿੰਦੂ ਸਨ, ਇਸ ਲਈ ਸਰਕਾਰਾਂ ਨੇ ਦੋਸ਼ੀਆਂ ਦੀ ਪੁਸਤ ਪਨਾਹੀ ਕਰਦਿਆਂ ਉਹਨਾਂ ਦੀ ਅਗੇਤਰੀ ਰਿਹਾਈ ਕਰ ਦਿੱਤੀ, ਇੱਥੇ ਹੀ ਬੱਸ ਨਹੀਂ ਜੇਲ੍ਹ ਚੋਂ ਬਾਹਰ ਆਉਣ ਤੇ ਉਹਨਾਂ ਦੇ ਗਲਾਂ ਵਿੱਚ ਹਾਰ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਜਿਵੇਂ ਉਹ ਦੇਸ਼ ਦੀ ਸਰਹੱਦ ਤੇ ਜੰਗ ਜਿੱਤ ਕੇ ਆਏ ਹੋਣ। ਬਿਲਕੀਸ ਨੇ ਮੁੜ ਸਰਵ ਉੱਚ ਅਦਾਲਤ ਦਾ ਦਰਵਾਜਾ ਖੜਕਾਇਆ ਤਾਂ ਦੋਸ਼ੀਆਂ ਨੂੰ ਫੇਰ ਜੇਲ੍ਹ ਜਾਣਾ ਪਿਆ ਹੈ। ਦੂਜੀ ਮਿਸਾਲ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਦੀ ਹੈ। ਉਸਨੂੰ ਬਲਾਤਕਾਰ ਤੇ ਕਤਲਾਂ ਦੇ ਦੋਸ਼ਾਂ ਵਿੱਚ ਉਮਰ ਕੈਦ ਹੋ ਚੁੱਕੀ ਹੈ, ਪਰ ਭਾਜਪਾ ਸਰਕਾਰਾਂ ਉਸ ਦੇ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਉਸਨੂੰ ਵਾਰ ਵਾਰ ਜਮਾਨਤਾਂ ਤੇ ਜੇਲ੍ਹੋਂ ਬਾਹਰ ਕੱਢ ਰਹੀ ਹੈ, ਜਦੋਂ ਕਿ ਦੇਸ਼ ਭਰ ਵਿੱਚ ਲੱਖਾਂ ਦੀ ਤਾਦਾਦ ਵਿੱਚ ਹੋਰ ਕੈਦੀ ਜਮਾਨਤਾਂ ਨੂੰ ਤਰਸ ਰਹੇ ਹਨ। ਦੇਸ਼ ਦੀ ਸੁਪਰੀਮ ਕੋਰਟ ਨੂੰ ਵੀ ਸਰਕਾਰ ਦੀ ਇਸ ਕਾਰਗੁਜਾਰੀ ਤੇ ਇਤਰਾਜ ਕਰਨਾ ਪਿਆ ਹੈ।                 ਹੁਣ ਸਵਾਲ ਉੱਠਦਾ ਹੈ ਕਿ ਸਰਕਾਰਾਂ ਅਜਿਹਾ ਕਿਉਂ ਕਰ ਰਹੀਆਂ ਹਨ? ਉਹ ਕਾਨੂੰਨ ਸੰਵਿਧਾਨ ਦੀਆਂ ਧੱਜੀਆਂ ਕਿਉਂ ਉਡਾ ਰਹੀਆਂ ਹਨ? ਇਸ ਦਾ ਸਿੱਧਾ ਜਵਾਬ ਇਹੀ ਹੈ ਕਿ ਸਰਕਾਰਾਂ ਵਿੱਚ ਅਪਰਾਧੀ ਲੋਕ ਸ਼ਾਮਲ ਹੋ ਗਏ ਹਨ। ਦੇਸ਼ ਦੀ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਸੈਂਕੜੇ ਲੋਕ ਅਜਿਹੇ ਹਨ ਜਿਹਨਾਂ ਤੇ ਮੁਕੱਦਮੇ ਦਰਜ ਹਨ, ਇਹਨਾਂ ਮੁਕੱਦਮਿਆਂ ਵਿੱਚ ਬਲਾਤਕਾਰ ਜਾਂ ਔਰਤਾਂ ਨਾਲ ਛੇੜਛਾੜ ਦੇ ਮੁਕੱਦਮੇ ਵੀ ਹਨ। ਕਈ ਵਿਧਾਇਕਾਂ ਆਦਿ ਨੂੰ ਬਲਾਤਕਾਰ ਜਾਂ ਹੋਰ ਅਜਿਹੇ ਘਿਨਾਉਣ ਮਾਮਲਿਆਂ ਵਿੱਚ ਸਜ਼ਾਵਾਂ ਵੀ ਹੋ ਚੁੱਕੀਆਂ ਹਨ। ਜਿਹਨਾਂ ਸਰਕਾਰਾਂ ਵਿੱਚ ਅਪਰਾਧੀ ਮਾਨਸਿਕਤਾ ਵਾਲੇ ਲੋਕ ਸ਼ਾਮਲ ਹੋਣ, ਉਹਨਾਂ ਦੇ ਦੌਰ ਵਿੱਚ ਵਿਦੇਸ਼ੀ ਜਾਂ ਦੇਸ਼ੀ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਾਪਰਨੀਆਂ ਆਮ ਗੱਲ ਹੀ ਹੋ ਜਾਂਦੀ ਹੈ।                 ਭਾਰਤ ਦੀ ਸਰਕਾਰ ਧਰਮ ਦੇ ਆਧਾਰ ਤੇ ਰਾਜ ਕਰ ਰਹੀ ਹੈ, ਲੋਕਤੰਤਰ ਨੂੰ ਮਜਬੂਤ ਕਰਨ ਦੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਉਪਰੋਕਤ ਵਾਪਰ ਰਹੀਆਂ ਘਟਨਾਵਾਂ ਸਦਕਾ ਦੇਸ਼ ਦਾ ਸਿਰ ਸਮੁੱਚੇ ਸੰਸਾਰ ਮੂਹਰੇ ਨੀਵਾਂ ਹੋ ਰਿਹਾ ਹੈ। ਇੱਕ ਅਖਾਣ ਹੈ ਕਿ ‘‘ਸਾਬਣ ਦਾ ਸੁਭਾਅ ਕੱਪੜੇ ਦੀ ਮੈਲ ਕੱਟਣੀ ਹੈ, ਪਰ ਜੇ ਸਾਬਣ ਆਪ ਹੀ ਮੈਲਾ ਹੋ ਜਾਵੇ ਤਾਂ ਕੱਪੜੇ ਦੀ ਮੈਲ ਕੌਣ ਕੱਟੇਗਾ।’’ ਸਰਕਾਰਾਂ ਤੇ ਰਾਜਨੀਤੀਵਾਨਾਂ ਨੂੰ ਆਪਣੇ ਫ਼ਰਜ ਪਛਾਣਨੇ ਚਾਹੀਦੇ ਹਨ। ਚੰਗੇ ਲੋਕਾਂ ਦੇ ਹੱਥਾਂ ਵਿੱਚ ਦੇਸ਼ ਦੀ ਵਾਗਡੋਰ ਸੰਭਾਲ ਕੇ, ਅਜਿਹੀਆਂ ਘਿਨਾਉਣੀਆਂ ਅਪਰਾਧਿਕ ਘਟਨਾਵਾਂ ਰੋਕਣ ਲਈ ਯਤਨ ਕਰਨੇ ਚਾਹੀਦੇ ਹਨ ਜਿਹਨਾਂ ਨਾਲ ਦੇਸ਼ ਦੀ ਦੁਨੀਆਂ ਭਰ ਵਿੱਚ ਬਦਨਾਮੀ ਹੋ ਰਹੀ ਹੋਵੇ।                 ਮੋਬਾ: 098882 75913

    Read More »
  • ਲੋਕ-ਮਨਾਂ ਵਿੱਚ ਵਸਿਆ, “ਕਵੀਸ਼ਰ ਬਲਵੰਤ ਸਿੰਘ ਪਮਾਲ”

    ਕਵੀਸ਼ਰ ਬਲਵੰਤ ਸਿੰਘ ਪਮਾਲ ” ਜੀ ਨੂੰ ਯਾਦ ਕਰਦਿਆਂ” ਲੋਕ-ਮਨਾਂ ਵਿੱਚ ਵਸਿਆ, “ਕਵੀਸ਼ਰ ਬਲਵੰਤ ਸਿੰਘ ਪਮਾਲ” ਫੌਜ ’ਚੋਂ ਡਿਸਚਾਰਜ ਹੋ…

    Read More »
  • ਗ਼ਜ਼ਲ ਮੰਚ ਸਰੀ ਵੱਲੋਂ ਨਾਮਵਰ ਪੰਜਾਬੀ ਸ਼ਾਇਰ ਦਰਸ਼ਨ ਬੁੱਟਰ ਦਾ ਸਨਮਾਨ

    ਸਰੀ, 5 ਨਵੰਬਰ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਆਏ ਸਾਹਿਤ ਅਕਾਦਮੀ ਅਵਾਰਡ ਵਿਜੇਤਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.)…

    Read More »
  • ਹਰੇਕ ਨਜ਼ਰ ਅਸਲੀਲ ਨੀ ਹੁੰਦੀ–

    ਸਾਇਦ **ਉਸ ਦਾ ਪਹਿਲਾ ਹੀ ਦਿਨ  ਸੀ ਆਉਣਾ ਦਾ  ਉਹਦੇ ਪੈਰਾਂ ਦਾ ਹੋਲੇ ਹੋਲੇ ਉੱਪਰ ਆਉਣਾ ਅਚਾਨਕ ਹੀ ਮੇਰੇ ਮਸਤੀ…

    Read More »
  • ਸਰਹੱਦਾਂ ਦੇ ਬੂਹੇ ਤੁਸੀਂ ਖੋਲ੍ਹੋ, ਸੋਚਾਂ ਦੇ ਬੂਹੇ ਅਸੀਂ ਖੋਲ੍ਹਾਂਗੇ।

    ਟੋਬਾ ਟੇਕ ਸਿੰਘ ਦੀ ਜਾਈ ਧੀ ਡਾ: ਨਬੀਲਾ ਰਹਿਮਾਨ ਦਾ ਕੈਨੇਡਾ ਵਿਖੇ ਸਨਮਾਨ ਹੋਇਆ ਸਰਹੱਦਾਂ ਦੇ ਬੂਹੇ ਤੁਸੀਂ ਖੋਲ੍ਹੋ, ਸੋਚਾਂ…

    Read More »
  • ਸ਼ਬਦ ਤੋਂ ਸੁਰ ਤੱਕ ਦਾ ਸਫਰ ਤੈਅ ਕਰਦੀ ਸੁਰਮਈ ਸ਼ਾਮ ਯਾਦਗਾਰੀ ਹੋ ਨਿੱਬੜੀ ।

    ਲੰਡਨ -(ਪੰਜਾਬੀ ਅਖ਼ਬਾਰ ਬਿਊਰੋ) “ ਏਸ਼ੀਅਨ ਲਿਟਰੇਰੀ ਅਤੇ ਕਲਚਰਲ ਫੋਰਮ ਯੂ. ਕੇ. “ ਵੱਲੋਂ ਲੰਡਨ ( ਸਾਊਥਾਲ ) ਦੇ ਮਹਿਫ਼ਿਲ…

    Read More »
Back to top button
Translate »