#latestnews

  • ਅੰਬਰੋਂ ਟੁੱਟੇ ਤਾਰਿਆਂ ਦੀ ਗੱਲ

    ਕੈਲਗਰੀ ਦੇ ਸਮਾਜਸੇਵੀ ਅਤੇ ਮੀਡੀਆ ਕਿੰਗ ਮਾਸਟਰ ਸੁਖਦੇਵ ਸਿੰਘ ਧਾਲੀਵਾਲ ਨੂੰ ਪੁੱਤਰ ਦੀ ਮੌਤ ਕਾਰਣ ਅਸਹਿ ਸਦਮਾ

    ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਕੈਲਗਰੀ ਵਿਖੇ ਲੰਮੇ ਸਮੇ ਤੋਂ ਸਮਾਜ ਸੇਵਾ ਅਤੇ ਮੀਡੀਆ ਦੇ ਖੇਤਰ ਵਿੱਚ ਸਤਿਕਾਰਯੋਗ ਸ਼ਖਸ਼ੀਅਤ ਮਾਸਟਰ ਸੁਖਦੇਵ…

    Read More »
  • ਪੰਜਾਬ ਦੇ ਹੀਰਿਆਂ ਦੀ ਗੱਲ

    ਕਨੇਡਾ ਦੇ ਪੰਜਾਬੀ ਆਰਟਸ ਐਸੋਸਿਏਸ਼ਨ ਟੋਰਾਂਟੋ ਵੱਲੋ ਪਾਲੀ ਭੁਪਿੰਦਰ ਨੂੰ ‘ਭਾਰਤੀ ਸੰਗੀਤ ਨਾਟਕ ਅਕੈਡਮੀ ਅਵਾਰਡ 2023’ ਮਿਲਣ ਤੇ ਵਧਾਈਆਂ

    ਟੋਰਾਂਟੋ (ਬਲਜਿੰਦਰ ਸੇਖਾ ) ਪੰਜਾਬੀ ਰੰਗ ਮੰਚ ਲਈ ਇਹ ਇਕ ਬਹੁਤ ਮਾਣ ਵਾਲੀ ਗੱਲ ਹੈ ਕਿ ਭਾਰਤੀ ਸੰਗੀਤ ਨਾਟਕ ਅਕਾਡਮੀ…

    Read More »
  • ਅੰਬਰੋਂ ਟੁੱਟੇ ਤਾਰਿਆਂ ਦੀ ਗੱਲ

    ਕਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮੁਲਰੋਨੀ ਦਾ ਦਿਹਾਂਤ

    ਓਟਾਵਾ ( ਬਲਜਿੰਦਰ ਸੇਖਾ ) 29 Feb 2024 ਵੀਰਵਾਰ ਰਾਤ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਆਗੂ ਬ੍ਰਾਇਨ ਮਲਰੋਨੀ…

    Read More »
  • ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ

    ਖੇਤੀਬਾੜੀ ਨੂੰ ਇੰਡਸਟਰੀ ਦਾ ਦਰਜਾ ਕਿਉਂ ਨਹੀਂ ?

    ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਵਿਸ਼ਵ ਵਿਓਪਾਰ ਸੰਸਥਾ ਭਾਰਤ ਦੇ ਕਿਸਾਨਾ ਦੇ ਖ਼ਾਤਮੇ ਲਈ ਤੱਤਪਰ ਕਿਉਂ ਹੈ? ਜਦੋਂ…

    Read More »
  • ਨਿਊਜ਼ੀਲੈਂਡ ਦੀ ਖ਼ਬਰਸਾਰ

    ਪੁਲਿਸ ਵੱਲੋਂ ਗਿ੍ਰਫਤਾਰ ਵਿਅਕਤੀ ਨੇ ਅਦਾਲਤੀ ਪੇਸ਼ੀ ਦੌਰਾਨ ਕਿਹਾ ‘‘ਮੈਂ ਦੋਸ਼ੀ ਨਹੀਂ।’’

    ਨਿਊਜ਼ੀਲੈਂਡ: ਗੁਰਜੀਤ ਸਿੰਘ ਕਤਲ ਕੇਸਪੁਲਿਸ ਵੱਲੋਂ ਗਿ੍ਰਫਤਾਰ ਵਿਅਕਤੀ ਨੇ ਅਦਾਲਤੀ ਪੇਸ਼ੀ ਦੌਰਾਨ ਕਿਹਾ ‘‘ਮੈਂ ਦੋਸ਼ੀ ਨਹੀਂ।’’-ਹਰਜਿੰਦਰ ਸਿੰਘ ਬਸਿਆਲਾ-ਔਕਲੈਂਡ, 27 ਫਰਵਰੀ…

    Read More »
  • ਕਲਮੀ ਸੱਥ

    ਬਲਵਿੰਦਰ ਭੁੱਲਰ ਦੀ ਪੁਸਤਕ ‘ਧਰਤ ਪਰਾਈ ਆਪਣੇ ਲੋਕ’ ਰਿਲੀਜ਼

     ਮਾਤਭਾਸ਼ਾ ਦਿਵਸ ਨੂੰ ਸਮਰਪਿਤ ਪੁਸਤਕ ਰਿਲੀਜ਼ ਤੇ ਭਾਸ਼ਾ ਸੈਮੀਨਾਰ ਕਰਵਾਇਆ                                  ਬਲਵਿੰਦਰ ਭੁੱਲਰ ਦੀ ਪੁਸਤਕ ‘ਧਰਤ ਪਰਾਈ ਆਪਣੇ ਲੋਕ’ ਰਿਲੀਜ਼               ਬਠਿੰਡਾ ( ਪੰਜਾਬੀ ਅਖ਼ਬਾਰ ਬਿਊਰੋ) ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਸਥਾਨਕ ਟੀਚਰਜ ਹੋਮ ਵਿਖੇ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪੁਸਤਕ ਰਿਲੀਜ਼ ਤੇ ਭਾਸ਼ਾ ਸੈਮੀਨਾਰ ਕਰਵਾਇਆ ਗਿਆ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਸ੍ਰਪਰਸਤ ਗੁਰਦੇਵ ਖੋਖਰ, ਪ੍ਰਧਾਨ ਜਸਪਾਲ ਮਾਨਖੇੜਾ, ਪ੍ਰਸਿੱਧ ਕਹਾਣੀਕਾਰ ਅਤਰਜੀਤ, ਅਦਾਕਾਰਾ ਮਨਜੀਤ ਮਨੀ, ਕਲਾਕਾਰ ਸਾਹਿਤਕ ਦੇ ਸੰਪਾਦਕ ਕੰਵਰਜੀਤ ਸਿੰਘ ਭੱਠਲ, ਭਾਸ਼ਾ ਅਫ਼ਸਰ ਬਠਿੰਡਾ ਕੀਰਤੀ ਕਿਰਪਾਲ ਅਤੇ ਲੇਖਕ ਬਲਵਿੰਦਰ ਸਿੰਘ ਭੁੱਲਰ ਮੌਜੂਦ ਸਨ।  ਸੁਰੂਆਤ ਵਿੱਚ ਉੱਘੇ ਕਹਾਣੀਕਾਰ ਸ੍ਰੀ ਸੁਖਜੀਤ ਅਤੇ ਕਿਸਾਨ ਸੰਘਰਸ਼ ਦੌਰਾਨ ਸਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਨੂੰ ਸਰਧਾਂਜਲੀ ਭੇਂਟ ਕੀਤੀ ਗਈ।                 ਸਮਾਗਮ ਦਾ ਅਰੰਭ ਕਰਦਿਆਂ ਸਭਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਨੇ ਮਹਿਮਾਨਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ ਅਤੇ ਮਾਤ ਭਾਸ਼ਾ ਦਿਵਸ ਸਬੰਧੀ ਜਾਣਕਾਰੀ ਦਿੱਤੀ। ਇਸ ਉਪਰੰਤ ਸ੍ਰੀ ਬਲਵਿੰਦਰ ਸਿੰਘ ਭੁੱਲਰ ਦੀ ਪੁਸਤਕ ਆਸਟ੍ਰੇਲੀਆਈ ਸਫ਼ਰਨਾਮਾ ‘ਧਰਮ ਪਰਾਈ ਆਪਣੇ ਲੋਕ’ ਨੂੰ ਲੋਕ ਅਰਪਣ ਕੀਤਾ ਗਿਆ। ਇਸਤੋਂ ਬਾਅਦ ਉੱਘੇ ਕਹਾਣੀਕਾਰ ਸ੍ਰੀ ਭੁਪਿੰਦਰ ਸਿੰਘ ਮਾਨ ਨੇ ਪੁਸਤਕ ਬਾਰੇ ਚਾਣਨਾ ਪਾਉਂਦਿਆਂ ਕਿਹਾ ਕਿ ਸਫ਼ਰਨਾਮਾ ਵੀ ਸਾਹਿਤ ਦੀ ਇੱਕ ਸਫ਼ਲ ਵਿਧਾ ਹੈ। ਸਫ਼ਰਨਾਮਾ ਕਿਸੇ ਦੇਸ਼ ਦੇ ਸੱਭਿਆਚਾਰ ਬਾਰੇ ਜਾਣਕਾਰੀ ਹੀ ਨਹੀਂ ਦਿੰਦਾ ਸਗੋਂ ਦੋ ਦੇਸ਼ਾਂ ਦੀ ਵਿਲੱਖਣਤਾ ਨੂੰ ਵੀ ਪੇਸ਼ ਕਰਦਾ ਹੈ। ਹਰ ਲੇਖਕ ਨੂੰ ਸਫ਼ਰ ਕਰਨਾ ਬਹੁਤ ਜਰੂਰੀ ਹੁੰਦਾ ਹੈ ਤਾਂ ਜੋ ਲਿਖਤਾਂ ਵਿੱਚ ਦੁਹਰਾਓ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਲੇਖਕ ਸਾਹਿਤਕਾਰ ਦੇ ਨਾਲ ਨਾਲ ਪੱਤਰਕਾਰ ਹੋਣ ਸਦਕਾ ਉਸਦੀ ਕਿਸੇ ਵਰਤਾਰੇ ਨੂੰ ਦੇਖਣ ਦੀ ਘੋਖਵੀਂ ਨਜ਼ਰ ਹੈ, ਇਸ ਪੁਸਤਕ ਵਿੱਚ ਉਸਨੇ ਆਸਟ੍ਰੇਲੀਆ ਦਾ ਪਿਛੋਕੜ, ਪਿੰਡਾਂ ਤੇ ਸਹਿਰਾਂ ਦਾ ਦ੍ਰਿਸ਼ ਚਿਤਰਣ ਕਮਾਲ ਦਾ ਕੀਤਾ ਹੈ, ਜੋ ਪਾਠਕਾਂ ਨੂੰ ਨਾਲ ਜੋੜ ਕੇ ਰਖਦਾ ਹੈ। ਬੱਚਿਆਂ ਦੇ ਪਰਵਾਸ ਅਤੇ ਮਜਬੂਰੀ ’ਚ ਅੰਤਰਦੇਸ਼ੀ ਵਿਆਹ ਬਾਰੇ ਵੀ ਜ਼ਿਕਰ ਮਿਲਦਾ ਹੈ, ਪਰ ਕਿਤੇ ਨਾ ਕਿਤੇ ਸ਼ਬਦਾਂ ਦੀ ਸਹੀ ਚੋਣ ਵਿੱਚ ਘਾਟ ਰੜਕਦੀ ਹੈ। ਸ੍ਰੀ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਹਰ ਲੇਖਕ ਵਾਂਗ ਇਸ ਪੁਸਤਕ ਨੂੰ ਲਿਖਣ ਵਿੱਚ ਪੂਰਾ ਤਾਣ ਲਗਾਇਆ ਗਿਆ ਹੈ। ਆਸਟ੍ਰੇਲੀਆਂ ਦੇ ਭੂਗੋਲਿਕ, ਸਮਾਜਿਕ, ਆਰਥਿਕ, ਸੱਭਿਆਚਾਰ ਸਮੇਤ ਮੂਲ ਨਿਵਾਸੀਆਂ ਦੇ ਜੀਵਨ ਤੇ ਪੰਜਾਬੀਆਂ ਦੀ ਸਥਿਤੀ ਬਾਰੇ ਸਪਸ਼ਟਤਾ ਪੇਸ਼ ਕੀਤੀ ਗਈ ਹੈ।                 ਭਾਸ਼ਾ ਅਫ਼ਸਰ ਸ੍ਰੀ ਕੀਰਤੀ ਕਿਰਪਾਲ ਨੇ ਅੰਤਰਰਾਸ਼ਟਰੀ ਭਾਸਾ ਦਿਵਸ ਦੇ ਪਿਛੋਕੜ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਪੰਜਾਬੀ ਦੇ ਖਾਤਮੇ ਵਿੱਚ ਜਾਣ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਦੁਨੀਆਂ ਭਰ ’ਚ ਅਨੇਕਾਂ ਭਾਸ਼ਾਵਾਂ ਖਾਤਮੇ ਤੇ ਕੰਢੇ ਤੇ ਹਨ, ਜਿਹਨਾਂ ਵਿੱਚ ਪੰਜਾਬੀ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਹਰ ਪੰਜਾਬੀ ਆਪਣੀ ਮਾਤ ਭਾਸ਼ਾ ਨੂੰ ਬਚਾਉਣ ਲਈ ਸਮਰੱਥਾ ਅਨੁਸਾਰ ਯਤਨ ਕਰੇ। ਸਮਾਗਮ ਦੀ ਮੁੱਖ ਮਹਿਮਾਨ ਬੀਬੀ ਮਨਜੀਤ ਮਨੀ ਨੇ ਕਿਹਾ ਕਿ ਮਾਤਾ ਭਾਸ਼ਾ ਲਈ ਜਿਨਾਂ ਵੀ ਕੰਮ ਕੀਤਾ ਜਾਵੇ ਘੱਟ ਹੈ। ਮੈਗਜੀਨ ਚਰਚਾ ਦੇ ਸੰਪਾਦਕ ਸ੍ਰੀ ਦਰਸ਼ਨ ਸਿੰਘ ਢਿੱਲੋਂ ਨੇ ਸਭਾ ਦੇ ਉੱਦਮ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਮਾਗਮ ਸੀਮਤ ਵਿਸ਼ਿਆਂ ਤੇ ਆਧਾਰਤ ਰੱਖਣੇ ਚਾਹੀਦੇ ਹਨ ਤਾਂ ਹੀ ਸਫ਼ਲ ਹੋ ਸਕਦੇ ਹਨ। ਸਫ਼ਰਨਾਮਾ ਜਿੰਦਗੀ ਦਾ ਇੱਕ ਹਿੱਸਾ ਹੁੰਦਾ ਹੈ ਇਹ ਸਪਸ਼ਟ ਤੇ ਰੌਚਿਕ ਹੋਣਾ ਚਾਹੀਦਾ ਹੈ। ਤਰਕਸ਼ੀਲ ਆਗੂ ਸ੍ਰੀ ਰਾਜਪਾਲ ਨੇ ਬੁੱਧੀਜੀਵੀਆਂ ਵਿਰੁੱਧ ਕਾਨੂੰਨ ਦੀ ਦੁਰਵਰਤੋਂ ਕਰਨ ਤੇ ਚਿੰਤਾ ਪ੍ਰਗਟ ਕਰਦਿਆਂ ਲੇਖਕਾਂ ਨੂੰ ਸਰਕਾਰੀ ਧੱਕੇਸ਼ਾਹੀ ਵਿਰੁੱਧ ਕਲਮ ਚਲਾਉਣ ਦੀ ਅਪੀਲ ਕੀਤੀ।                 ਸ੍ਰੀ ਗੁਰਦੇਵ ਖੋਖਰ ਨੇ ਕਿਹਾ ਕਿ ਦੁਨੀਆਂ ਦੇ ਇੱਕ ਹੋ ਜਾਣ ਸਦਕਾ ਭਾਵੇ ਧਰਤ ਪਰਾਈ ਨਹੀਂ ਰਹੀ ਪਰ ਕਿਸੇ ਵਿਸ਼ੇਸ਼ ਖਿੱਤੇ ਨੂੰ ਜਾਣਨ ਲਈ ਸਫ਼ਰਨਾਮੇ ਦੀ ਬਹੁਤ ਅਹਿਮੀਅਤ ਹੁੰਦੀ ਹੈ। ਉਹਨਾਂ ਭਾਸ਼ਾ ਅਤੇ ਲਿੱਪੀ ਦੇ ਅੰਤਰ ਦਾ ਵਿਸਥਾਰ ਕਰਦਿਆਂ ਭਾਸ਼ਾ ਦੇ ਵਿਕਾਸ ਦੀ ਲੋੜ ਤੇ ਜੋਰ ਦਿੱਤਾ। ਕਹਾਣੀਕਾਰ ਸ੍ਰੀ ਅਤਰਜੀਤ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਬੋਲੀ ਮਨੁੱਖ ਦੇ ਇਤਿਹਾਸ ਤੇ ਕਿਰਤ ਨਾਲ ਜੁੜ ਕੇ ਵਿਕਸਿਤ ਹੋਈ ਹੈ। ਮਾਂ ਬੋਲੀ ਦੇ ਮੁਕੰਮਲ ਗਿਆਨ ਹੋਣ ਨਾਲ ਦੂਜੀ ਕੋਈ ਵੀ ਭਾਸ਼ਾ ਅਸਾਨੀ ਨਾਲ ਸਿੱਖੀ ਜਾ ਸਕਦੀ ਹੈ। ਇਸ ਮੌਕੇ ਹਰਵਿੰਦਰ ਸਿੰਘ ਰੋਡੇ ਵਾਲਿਆਂ ਦੇ ਜਥੇ ਨੇ ਕਵੀਸ਼ਰੀ ਰਾਹੀਂ ਖੂਬ ਰੰਗ ਬੰਨਿ੍ਹਆ। ਅੰਤ ਵਿੱਚ ਸਭਾ ਦੇ ਪ੍ਰੈਸ ਸਕੱਤਰ ਅਮਨ ਦਾਤੇਵਾਸੀਆ ਨੇ ਸਭਨਾ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਸ੍ਰੀ ਰਣਜੀਤ ਗੌਰਵ ਨੇ ਨਿਭਾਈ।

    Read More »
  • ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ

    ਟੁੱਟੇ ਵਾਅਦਿਆਂ ਦੀ ਦਾਸਤਾਨ ਵਿਸ਼ਵ ਭਰ ਦਾ ਕਿਸਾਨ ਅੰਦੋਲਨ

    -ਗੁਰਮੀਤ ਸਿੰਘ ਪਲਾਹੀ ਪਿਛਲੇ ਕੁਝ ਦਿਨਾਂ ‘ਚ ਫਰਾਂਸ, ਇਟਲੀ, ਰੋਮਾਨੀਆ, ਪੋਲੈਂਡ, ਗਰੀਸ, ਜਰਮਨੀ, ਪੁਰਤਗਾਲ, ਨੀਦਰਲੈਂਡ ਅਤੇ ਅਮਰੀਕਾ ਦੇ ਕਿਸਾਨ ਸੜਕਾਂ…

    Read More »
  • ਪੰਜਾਬੀ ਅਖ਼ਬਾਰ ਅੰਕ 23 Feb 2024

    Calgary Issue Regina Issue

    Read More »
  • ਖ਼ਬਰ ਪੰਜਾਬ ਤੋਂ ਆਈ ਐ ਬਈ

    ਪੰਜਾਬ ਵਿੱਚ ਸੜਕ ਸੁਰੱਖਿਆ ਫੋਰਸ ਦੀ ਟੀਮਾਂ ਤੋਂ ਲੋਕ ਖੁਸ਼ੀ ਹਨ-ਤਲਵੰਡੀ

    ਮੁੱਲਾਂਪੁਰ (ਪੰਜਾਬੀ ਅਖ਼ਬਾਰ ਬਿਊਰੋ)ਸੜਕ ਸੁਰੱਖਿਆ ਫੋਰਸ ਦੀ ਟੀਮ ਦਾ ਮੁੱਲਾਂਪੁਰ ਦਾਖਾ ਦੇ ਸਮਾਜ ਸੇਵੀਆਂ ਅਤੇ ਸਾਹਿਤਕਾਰਾਂ ਨੇ ਸ਼ਾਨਦਾਰ ਢੰਗ ਨਾਲ…

    Read More »
  • ਕਲਮੀ ਸੱਥ

    ਸਾਹਿਤ ਸਭਾ ਰਜਿ: ਬਠਿੰਡਾ ਦਾ ਚੋਣ ਇਜਲਾਸ ਹੋਇਆ- ਜਸਪਾਲ ਮਾਨਖੇੜਾ ਪ੍ਰਧਾਨ ਬਣੇ

    ਬਠਿੰਡਾ (ਪੰਜਾਬੀ ਅਖ਼ਬਾਰ ਬਿਊਰੋ) ਪਿਛਲੇ ਚਾਲੀ ਸਾਲਾਂ ਤੋਂ ਕਾਰਜਸ਼ੀਲ ਬਠਿੰਡੇ ਦੀ ਸਿਰਮੌਰ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੀ…

    Read More »
Back to top button
Translate »