ਏਹਿ ਹਮਾਰਾ ਜੀਵਣਾ
ਰਾਇਲ ਵੋਮੈਨ ਕੈਲਗਰੀ ਦੀ ਮੀਟਿੰਗ ਦੌਰਾਨ ਮੈਂਟਲ ਹੈਲਥ ਪਰਿਉਰਟੀ ਬਾਰੇ ਜਾਣਕਾਰੀ ਦਿੱਤੀ ਗਈ
ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਰਾਇਲ ਵੋਮੈਨ ਐਸੋਸੀਏਸ਼ਨ ਕੈਲਗਰੀ ਦੀ ਮੀਟਿੰਗ 17 ਦਸੰਬਰ 2023 ਨੂੰ ਜੈਨੇਸਿਸ ਸੈਂਟਰ ਵਿੱਚ ਹੋਈ,ਜਿਸ ਵਿੱਚ ਨੇ ਨੌਜਵਾਨ ਵਰਗ ਦੀਆਂ ਔਰਤਾਂ ਨੇ ਵੀ ਸ਼ਿਰਕਤ ਕੀਤੀ।ਇਹ ਮੀਟਿੰਗ ਉਹਨਾਂ ਦੇ ਜੀਵਨ ਨੂੰ ਇੱਕ ਨਵੇਂ ਮੋੜ ਨੂੰ ਉਜਾਗਰ ਕਰਦੀ ਹੈ ਜਿਸ ਨੂੰ ਉਡਾਰੀ ਦਾ ਨਾਮ ਦਿੱਤਾ ਜਾ ਚੱੁਕਾ ਹੈ। ਇਸ ਵਿਚ ਮੈਂਟਲ ਹੈਲਥ ਪਰਿਉਰਟੀ ਵਾਰੇ ਜਾਣਕਾਰੀ ਦਿੱਤੀ ਗਈ,ਜਿਸ ਵਿੱਚ ਜਦੋਂ ਸਾਡਾ ਮਨ ਉਦਾਸ ਹੁੰਦਾ ਹੈ ਜਾਂ ਸਾਡੇ ਅੰਦਰ ਬੀਤੇ ਸਮੇਂ ਦੀਆਂ ਦਰਦਮਈ ਯਾਦਾਂ ਅੰਗੜਾਈ ਲੈਂਦੀਆਂ ਹਨ ਤਾਂ ਉਸ ਨੂੰ ਆਪਣੇ ਵਿਚਾਰਾਂ ,ਸ਼ਬਦਾਂ ਅਤੇ ਕੰਮਾਂ ਰਾਹੀ ਕਿਵੇਂ ਠੀਕ ਕਰ ਸਕਦੇ ਹਾਂ। ਜਿਸ ਨੂੰ ਮਨ ਦੀ ਰੀ-ਪ੍ਰੋਗਰਾਮਿੰਗ ਵੀ ਕਹਿੰਦੇ ਹਾਂ। ਇਸ ਵਿੱਚ ਲੜਕੀਆਂ ਨੇ ਆਪਣੀ ਜ਼ਿੰਦਗੀ ਦੇ ਸੁਧਾਰ ਲਈ ਭਵਿੱਖ ਦੇ ਜੀਵਨ ਨੂੰ ਹਾਂ ਪੱਖੀ, ਸਿਹਤਮੰਦ ਅਤੇ ਖੁਸਹਾਲ ਵੇਖਣ ਦਾ ਇੱਕ ਸੁਪਨਾ ਸਿਰਜਿਆ ਤੇ ਅਗਲੀ ਕਲਾਸ ਦੀ ਤਾਂਘ ਵਿਚ ਇੱਕ ਦੂਸਰੇ ਤੋਂ ਵਿਦਾਇਗੀ ਲਈ ਤੇ ਅਖੀਰ ਵਿੱਚ ਚਾਹ ਪਾਣੀ ਦਾ ਆਨੰਦ ਵੀ ਮਾਣਿਆ।