ਬੀਤੇ ਵੇਲ਼ਿਆਂ ਦੀ ਬਾਤ

ਵਿਸ਼ਵ ਵਿਰਾਸਤ ਦਿਵਸ -18 ਅਪ੍ਰੈਲ

ਜਸਵਿੰਦਰ ਸਿੰਘ ਰੁਪਾਲ

ਹਰ ਸਾਲ ਸੰਸਾਰ ਭਰ ਵਿੱਚ 18 ਅਪ੍ਰੈਲ ਨੂੰ ਵਿਸ਼ਵ ਵਿਰਾਸਤ ਦਿਵਸ ਮਨਾਇਆ ਜਾਂਦਾ ਹੈ। ਜਿਸ ਦਿਨ ਆਪਣੀਆਂ
ਵਿਰਾਸਤੀ ਇਮਾਰਤਾਂ, ਕਿਲੇ,ਮੰਦਰ, ਅਤੇ ਮਨੁੱਖਤਾ ਦੀ ਸਾਂਝੀ ਸਭਿਆਚਾਰਕ ਵਿਰਾਸਤ ਦੀ ਸਾਂਭ ਸੰਭਾਲ ਬਾਰੇ ਵਿਚਾਰ ਕੀਤੀ ਜਾਂਦੀ ਹੈ। ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਵਿਸ਼ਾਲ ਵਿਰਾਸਤ ਬਾਰੇ ਜਾਣਕਾਰੀ ਮਿਲਦੀ ਰਹੇ ਅਤੇ ਉਹ ਵੀ ਇਸਤੇ ਮਾਣ ਕਰ ਸਕਣ। ਇਸ ਦਿਨ ਵਿਰਾਸਤੀ ਇਮਾਰਤਾਂ ,ਵਸਤੂਆਂ ਅਤੇ ਕਦਰਾਂ ਕੀਮਤਾਂ ਦੀ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਤੇ ਮੁੜ ਵਿਚਾਰ ਹੁੰਦੀ ਹੈ। ਕੁਝ ਸੋਧਾਂ ਕੀਤੀਆਂ ਜਾਂਦੀਆਂ ਹਨ ਅਤੇ ਕੁਝ ਨਵੀਆਂ ਯੋਜਨਾਵਾਂ ਵੀ ਬਣਦੀਆਂ ਹਨ।

ਵਿਸ਼ਵ ਵਿਰਾਸਤ ਦਿਵਸ ਦਾ ਇਤਿਹਾਸ :- ਇੰਟਰਨੈਸ਼ਨਲ ਕੌਂਸਲ ਆਫ ਮੋਨੂੰਮੈਂਟਸ ਐਂਡ ਸਾਈਟਸ (ICOMOS) ਨੇ 1982 ਵਿਚ
ਇਹ ਦਿਨ ਮਨਾਏ ਜਾਣ ਲਈ ਸੁਝਾਅ ਦਿੱਤਾ ਗਿਆ ਸੀ ਜਿਸਨੂੰ ਪ੍ਰਵਾਨ ਕਰਕੇ ਯੂਨੈਸਕੋ (UNESCO) ਦੀ 22ਵੀਂ ਕਾਨਫਰੰਸ ਨੇ 1983
ਵਿੱਚ ਵਿਸ਼ਵ ਵਿਰਾਸਤ ਦਿਵਸ ਮਨਾਏ ਜਾਣ ਲਈ 18 ਅਪ੍ਰੈਲ ਦੇ ਦਿਨ ਦਾ ਐਲਾਨ ਕਰ ਦਿੱਤਾ ਸੀ।ਇਸ ਦਿਨ ਨੂੰ ਮਨਾਏ ਜਾਣ ਦਾ
ਉਦੇਸ਼ ਹੁੰਦਾ ਹੈ ਮਨੁੱਖਤਾ ਦੀਆਂ ਵਿਭਿਨਤਾਵਾਂ ਨੂੰ ਸਵੀਕਾਰ ਕਰਨਾ, ਉਹਨਾਂ ਦੀ ਪ੍ਰਸੰਸਾ ਕਰਨੀ ਅਤੇ ਇਸ ਤਰਾਂ ਸੰਸਾਰ ਪੱਧਰ ਤੇ ਸਾਂਝ
ਅਤੇ ਪ੍ਰੇਮ ਵਿਚ ਵਾਧਾ ਕਰਨਾ। ਸਭਿਆਚਾਰਕ ਕੀਮਤਾਂ ਦੀ ਪਛਾਣ, ਸਭਿਆਚਾਰਕ ਵਿਭਿੰਨਤਾਵਾਂ ਨੂੰ ਮਨਾਉਣਾ, ਵਿਕਾਸ ਅਤੇ
ਸੁਰੱਖਿਆ ਵਿਚ ਸੰਤੁਲਨ ਬਣਾਉਣਾ, ਅਤੇ ਜੀਵਤ ਵਿਰਾਸਤ ਨੂੰ ਸੰਭਾਲਣਾ ਵੀ ਇਸ ਦਿਵਸ ਦੇ ਮਨਾਏ ਜਾਣ ਦਾ ਮਨੋਰਥ ਹੈ। ਯੂਨੈਸਕੋ
ਵਲੋਂ ਹਰ ਸਾਲ ਲਈ ਇੱਕ ਥੀਮ ਦਿੱਤਾ ਜਾਂਦਾ ਹੈ। ਉਸ ਸਾਲ ਦੀਆਂ ਸਾਰੀਆਂ ਗਤੀਵਿਧੀਆਂ ਉਸ ਥੀਮ ਤੇ ਆਧਾਰਿਤ ਹੁੰਦੀਆਂ ਹਨ।
2025 ਲਈ ਥੀਮ :- ਯੂਨੈਸਕੋ ਵਲੋਂ 2025 ਦਾ ਵਿਸ਼ਵ ਵਿਰਾਸਤ ਦਿਵਸ ਲਈ ਦਿੱਤਾ ਗਿਆ ਥੀਮ ਹੈ —
Disaster and Conflict Resilence- Preparedness, Response and Recovery
(ਆਫ਼ਤਾਂ ਅਤੇ ਸੰਘਰਸ਼ਾਂ ਲਈ ਲਚੀਲਾ ਵਿਰਾਸਤੀ ਧਰੋਹਰ) ਇਹ ਥੀਮ ਵਿਸ਼ਵ ਭਰ ਵਿੱਚ ਵਧ ਰਹੀਆਂ ਕੁਦਰਤੀ ਆਫ਼ਤਾਂ -ਹੜ੍ਹ,
ਭੁਚਾਲ, ਅੱਗਾਂ ਅਤੇ ਹਨੇਰੀਆਂ ਆਦਿ ਅਤੇ ਮਨੁੱਖ ਨਿਰਮਿਤ ਸੰਘਰਸ਼ਾਂ -ਯੁੱਧ,ਵਿਦਰੋਹ,ਨਸਲੀ ਵਿਭਾਜਨ,ਧਾਰਮਿਕ ਅਸਹਿਣਸ਼ੀਲਤਾ
ਆਦਿ ਦੇ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖ ਕੇ ਚੁਣਿਆ ਗਿਆ ਹੈ। ਇਸ ਥੀਮ ਦਾ ਮੁੱਖ ਉਦੇਸ਼ ਇਹ ਹੈ ਕਿ ਅਸੀਂ ਆਪਣੀ ਵਿਰਾਸਤ ਨੂੰ
ਐਨੀਆਂ ਚੁਣੌਤੀਆਂ ਲਈ ਤਿਆਰ ਕਰੀਏ, ਉਹਨਾਂ ਦਾ ਬਚਾਅ ਕਰੀਏ ਅਤੇ ਜੇ ਨੁਕਸਾਨ ਹੋ ਜਾਵੇ, ਤਾਂ ਉਹਨਾਂ ਦੀ ਪੁਰ-ਬਹਾਲੀ ਅਤੇ
ਪੁਨਰਸਥਾਪਨ ਲਈ ਗੰਭੀਰ ਯਤਨ ਕਰੀਏ।
ਉਦੇਸ਼:- ਇਸ ਦਿਵਸ ਨੂੰ ਮਨਾਉਣ ਅਤੇ ਇਸ ਥੀਮ ਨੂੰ ਲਾਗੂ ਕਰਨ ਦੇ ਉਦੇਸ਼ ਇਹ ਹਨ –
1.ਵਿਰਾਸਤ ਸੰਭਾਲ ਪ੍ਰਤੀ ਜਾਗਰੂਕ ਬਣਾਉਣਾ :- ਲੋਕਾਂ ਨੂੰ ਸਮਝਾਉਣਾ ਕਿ ਇਮਾਰਤਾਂ ਸਿਰਫ ਇੱਟਾਂ ਪੱਥਰਾਂ ਦੀ ਬਣਤਰ ਨਹੀਂ,
ਬਲਕਿ ਇਤਿਹਾਸ, ਸਭਿਆਚਾਰ ਅਤੇ ਹੋਂਦ ਦਾ ਪ੍ਰਤੀਕ ਹੈ।
2.ਆਫ਼ਤਾਂ ਅਤੇ ਯੁੱਧਾਂ ਵਲੋਂ ਵਿਰਾਸਤ ਨੂੰ ਹੋਣ ਵਾਲੇ ਖਤਰੇ ਨੂੰ ਦਰਸਾਉਣਾ:- ਯੂਕਰੇਨ, ਸੀਰੀਆ, ਪੈਲੇਸਟਾਈਨ, ਅਫਗਾਨਿਸਤਾਨ
ਆਦਿ ਦੇ ਉਦਾਹਰਣਾਂ ਰਾਹੀਂ ਇਹ ਦਰਸਾਉਣਾ ਕਿ ਕਿਵੇਂ ਯੁੱਧਾਂ ਨੇ ਸੈਂਕੜਿਆਂ ਸਾਲਾਂ ਪੁਰਾਣੀ ਵਿਰਾਸਤ ਨੂੰ ਨਸ਼ਟ ਕੀਤਾ ।
3.ਤਿਆਰੀ, ਸੁਰੱਖਿਆ ਅਤੇ ਪੁਨਰਸਥਾਪਨਾ ਦੀ ਯੋਜਨਾ ਬਣਾਉਣਾ :-ਸੰਕਟਮਈ ਵਿਰਾਸਤੀ ਯੋਜਨਾਵਾਂ ਬਣਾਉਣਾ, ਰਿਸ੍ਕ
ਮੈਪਿੰਗ,ਡਾਕੂਮੈਂਟੇਸ਼ਨ, ਡਿਜੀਟਲ ਆਰਕਾਈਵਿੰਗ ਆਦਿ ਰਾਹੀਂ ਸਧਾਰਨ ਪੱਧਰੀ ਅਤੇ ਅੰਤਰਰਾਸ਼ਟਰੀ ਤਹਿ ਤੇ ਕਾਰਜਯੋਜਨਾ ਬਣਾਉਣੀ।

4.ਸਥਾਨਿਕ ਭੂਮਿਕਾ ਨੂੰ ਮਜਬੂਤ ਕਰਨਾ :- ਪਿੰਡਾਂ,ਸ਼ਹਿਰਾਂ, ਪੰਚਾਇਤਾਂ ਅਤੇ ਸਥਾਨਿਕ ਨਾਗਰਿਕਾਂ ਦੀ ਭੂਮਿਕਾ ਮਹੱਤਵਪੂਰਨ ਹੈ। ਉਹ
ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦੇ ਹਨ ਅਤੇ ਵਿਰਾਸਤ ਦੀ ਸੁਰੱਖਿਆ ਲਈ ਵੱਡਾ ਰੋਲ ਅਦਾ ਕਰ ਸਕਦੇ ਹਨ ।
5.ਡਿਜੀਟਲ ਤਕਨਾਲੋਜੀ ਦੀ ਭੂਮਿਕਾ :- 3 ਡੀ ਸਕੈਨਿੰਗ, ਡਰੋਨ ਮੈਪਿੰਗ, ਆਨ ਲਾਈਨ ਆਰਕਾਈਵਿੰਗ,ਵਰਚੂਅਲ ਰੀਕੰਸਟਰਕਸ਼ਨ
ਰਾਹੀਂ ਸੰਭਾਵਤ ਨੁਕਸਾਨ ਤੋੰ ਪਹਿਲਾਂ ਡਾਟਾ ਸੰਭਾਲਣਾ ਅਤੇ ਆਫ਼ਤ ਪਿੱਛੋਂ ਦੁਬਾਰਾ ਬਣਾਉਣ ਵਿਚ ਮੱਦਦ।
6.ਕਾਨੂੰਨੀ ਰੱਖਿਆ ਅਤੇ ਸਾਂਝੇ ਦਾਅਵਿਆਂ ਦੀ ਰਚਨਾ :-ਵਿਦੇਸ਼ੀ ਹਮਲਿਆਂ ਜਾਂ ਘਰੇਲੂ ਸਥਿਤੀਆਂ ਦੌਰਾਨ ਵਿਰਾਸਤ ਦੀ ਸੁਰੱਖਿਆ
ਲਈ ਰਾਸ਼ਟਰਾਂ ਵਿਚਕਾਰ ਸਹਿਯੋਗ ਅਤੇ ਹੇਗ ਕਨਵੈਨਸ਼ਨ ਵਰਗੀਆਂ ਕਾਨੂੰਨੀ ਬੰਦਸ਼ਾਂ ਦਾ ਨਿਰਧਾਰਨ ।
7.ਵਿਰਾਸਤ ਨੂੰ ਈਕੋਲੋਜੀ ਅਤੇ ਤਤਕਾਲੀ ਵਿਕਾਸ ਨਾਲ ਜੋੜਨਾ :- ਕਿਵੇ ਵਿਰਾਸਤੀ ਸਥਾਨ ਸਥਾਨਕ ਅਬਾਦੀ ਲਈ ਰੁਜ਼ਗਾਰ ਦੇ ਕੇ
ਅਤੇ ਵਾਤਾਵਰਣਿਕ ਸੰਤੁਲਨ ਰੱਖ ਕੇ ਸਮਾਜਿਕ ਤਰੱਕੀ ਦਾ ਹਿੱਸਾ ਬਣ ਸਕਦੇ ਹਨ।
ਚੁਣੌਤੀਆਂ :- 1.ਕੁਦਰਤੀ ਆਫ਼ਤਾਂ ਦੀ ਅਣਪੇਖਿਆਤਾ :- ਭੁਚਾਲ,ਹੜ੍ਹ ਅੱਗ,ਨ੍ਹੇਰੀਆਂ ਆਦਿ ਕਿਸੇ ਵੀ ਸਮੇਂ ਆ ਸਕਦੀਆਂ ਹਨ ਅਤੇ
ਵਿਰਾਸਤੀ ਢਾਂਚਿਆਂ ਲਈ ਮਹਾਂਨਾਸ਼ਕ ਸਾਬਤ ਹੁੰਦੀਆਂ ਹਨ।
2.ਮਨੁੱਖ-ਨਿਰਮਿਤ ਸੰਘਰਸ਼ :- ਯੁੱਧ, ਅੱਤਵਾਦ, ਲੁੱਟ ਅਤੇ ਧਾਰਮਿਕ ਤਣਾਅ ਅਕਸਰ ਵਿਰਾਸਤ ਨੂੰ ਨਿਸ਼ਾਨਾ ਬਣਾਉਂਦੇ ਹਨ। ਜਿਵੇਂ ਕਿ
ਬਾਮਿਯਾਨ ਦੇ ਬੁੱਧ ਮੂਰਤੀਆਂ ਦਾ ਤਬਾਹ ਹੋਣਾ ਜਾਂ ਮੌਸੂਲ ਅਤੇ ਅਲੋਪੋਂ ਵਿੱਚ ਵਿਰਾਸਤੀ ਨੁਕਸਾਨ ।
3.ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ:- ਕਈ ਵਾਰੀ ਸਰਕਾਰਾਂ ਕੋਲ ਸੰਸਾਧਨ ਜਾਂ ਰੁਚੀ ਨਹੀਂ ਹੁੰਦੀ ਕਿ ਉਹ ਵਿਰਾਸਤ ਦੀ ਸੰਭਾਲ ਲਈ
ਨੀਤੀਮਤ ਜਾਂ ਵਿਤੀ ਸਹਾਇਤਾ ਦੇਣ ।
4.ਆਧੁਨਿਕਤਾ ਵੱਲ ਦੌੜ :- ਵਿਕਾਸ ਅਤੇ ਨਵੇਂ ਇਨਫਰਾਸਟਰਕਚਰ ਦੀ ਦੌੜ ਵਿਚ ਪੁਰਾਤਨ ਇਮਾਰਤਾਂ ਅਤੇ ਵਿਰਾਸਤ ਸਥਾਨ ਤਬਾਹ
ਹੋ ਰਹੇ ਹਨ।
5.ਡਾਕੂਮੈਂਟੇਸ਼ਨ ਦੀ ਕਮੀ :-ਅਣ-ਰਜਿਸਟਰਡ ਵਿਰਾਸਤ ਦੀ ਸੰਖਿਆ ਕਾਫੀ ਵੱਧ ਹੈ। ਜਦ ਤੱਕ ਉਹਨਾਂ ਦੀ ਪਛਾਣ, ਡਿਜੀਟਲ
ਦਸਤਾਵੇਜੀ ਅਤੇ ਮੈਪਿੰਗ ਨਹੀਂ ਹੁੰਦੀ, ਉਹ ਆਫ਼ਤਾਂ ਵਿਚ ਗੁੰਮ ਹੋ ਜਾਂਦੇ ਹਨ।
6.ਜਨਤਾ ਵਿੱਚ ਦਿਲਚਸਪੀ ਦੀ ਕਮੀ :-ਜਨਤਾ ਨੂੰ ਪੂਰੀ ਤਰਾਂ ਆਪਣੀ ਵਿਰਾਸਤ ਦੀ ਮਹੱਤਤਾ ਨਹੀਂ ਪਤਾ ਹੁੰਦੀ, ਜਿਸ ਕਾਰਨ ਉਹ
ਆਪਣੀ ਜਿੰਮੇਵਾਰੀ ਨਹੀਂ ਸਮਝਦੇ।
7.ਵਿਰਾਸਤ ਦਾ ਵਿਆਪਕ ਅਰਥ :- ਅੱਜ ਸਿਰਫ ਇਮਾਰਤਾਂ ਹੀ ਨਹੀਂ, ਬਲਕਿ ਲੋਕ ਸੰਗੀਤ,ਲੋਕ ਸਾਹਿਤ,ਰਸਮਾਂ ਰਿਵਾਜ,ਭਾਸ਼ਾ,
ਪਹਿਰਾਵਾ,ਭੋਜਨ ਆਦਿ ਸਭ ਕੁਝ ਵਿਰਾਸਤ ਦਾ ਅੰਗ ਹੈ। ਇਹ ਸਭ ਕੁਝ ਆਫ਼ਤਾਂ ਵਿਚ ਖਤਮ ਹੋ ਰਿਹਾ ਹੈ।
ਵਿਸ਼ਵ ਪੱਧਰ ਤੇ ਯਤਨ :-

  • ਯੂਨੈਸਕੋ ਵਿਰਾਸਤ ਸੂਚੀ (WHL):-ਜਿਸ ਵਿਚ ਸਾਰੇ ਮਹੱਤਵਪੂਰਨ ਵਿਰਾਸਤੀ ਸਥਾਨ ਦਰਜ ਹਨ। ਇਹਨਾਂ ਦੀ ਸੰਭਾਲ ਲਈ ਵਿਸ਼ੇਸ਼
    ਮਿਆਰ ਨਿਸ਼ਚਿਤ ਹਨ ਤੇ ਸਹਾਇਤਾ ਦਿੱਤੀ ਜਾਂਦੀ ਹੈ।
  • BLUE SHIELD INTERNATIONAL:- ਇਕ ਅਜਿਹੀ ਅੰਤਰਰਾਸ਼ਟਰੀ ਸੰਸਥਾ ਹੈ ਜੋ ਸੰਕਟ ਵਾਲੇ ਖੇਤਰਾਂ ਵਿਚ ਵਿਰਾਸਤੀ
    ਸੁਰੱਖਿਆ ਦਾ ਯਤਨ ਕਰਦੀ ਹੈ।

!3

  • International Assistance Fund :- ICOMOS ਅਤੇ UNESCO ਰਾਹੀਂ ਆਈ ਆਫ਼ਤ ਵਿਚ ਵਿਸ਼ੇਸ਼ ਸਹਾਇਤਾ ਦੇਣ ਲਈ
    ਬਣਾਈ ਗਈ ਵਿਧੀ।
  • GTI (Getty Conservation Institute)ਅਤੇ ICCROM(International Centre for the Study of the
    Preservation and Restoration of Cultural Property) ਵਰਗੇ ਸਥਾਪਤ ਸੰਸਥਾਨ ਦੁਨੀਆਂ ਭਰ ਵਿਚ ਸਿਖਲਾਈ ਅਤੇ ਖੋਜ
    ਦਾ ਕੰਮ ਕਰ ਰਹੇ ਹਨ।

ਕੈਨੇਡਾ ਵਿੱਚ ਵਿਸ਼ਵ ਵਿਰਾਸਤ ਸਥਾਨ :- ਕੈਨੇਡਾ ਵਿਚ 22 ਦੇ ਕਰੀਬ ਵਿਰਾਸਤੀ ਸਥਾਨ ਹਨ, ਜੋ ਯੂਨੈਸਕੋ ਦੁਆਰਾ ਪ੍ਰਵਾਨ ਕੀਤੇ ਗਏ ਹਨ।
ਇਨ੍ਹਾਂ ਵਿਚ ਕੁਝ ਕੁਦਰਤੀ, ਕੁਝ ਸਭਿਆਚਾਰਕ ਅਤੇ ਕੁਝ ਮਿਲੀ ਜੁਲੀ ਕਿਸਮ ਦੇ ਹਨ। ਕੁਝ ਪ੍ਰਸਿੱਧ ਵਿਰਾਸਤੀ ਸਥਾਨ ਹੇਠ ਲਿਖੇ ਹਨ –
1.ਰਾਈਡੋ ਕੈਨਾਲ (Rideau Canal), ਓਟਾਵਾ —ਪੁਰਾਣੀ ਨਦੀ

  1. ਹੈਡ ਸਮਸ਼ਿਲ ਬਫਿਨ ਆਈਲੈਂਡ(Quttinirpaaq National Park)- ਨੂਨਾਵੁਟ —–ਕੁਦਰਤੀ ਖੇਤਰ
    3.ਓਲਡ ਟਾਊਨ ਲੂਇਸਬਰਗ(Old Town Lunenberg)- ਨੋਵਾ ਸਕੋਸ਼ੀਆ -ਇਤਿਹਾਸਕ ਮਹੱਤਤਾ ਵਾਲਾ ਕਸਬਾ
    4.ਜੋਗਿਨਸ ਫੌਸਿਲ ਕਲਿਫਸ (Joggins Fossil Cliffs)- ਨੋਵਾ ਸਕੋਸ਼ੀਆ – ਮਹੱਤਵਪੂਰਨ ਫੌਸਿਲ ਸਥਾਨ
    5.ਗ੍ਰੋਸ ਮੋਰਨ ਨੈਸ਼ਨਲ ਪਾਰਕ( Gros Morne National Park)- ਨਿਊਫਾਊਂਡਲੈਂਡ – ਟੈਕਟੌਨਿਕ ਪਲੇਟਾਂ ਹਿਲਣ ਨਾਲ ਬਣੇ ਪਹਾੜੀ ਇਲਾਕੇ
    6.ਵੁੱਡ ਬੁਫੈਲੋ ਨੈਸ਼ਨਲ ਪਾਰਕ( wood buffalo National Park)- ਅਲਬਰਟਾ/ਨਾਰਥ ਵੈਸਟ ਟਰੀਟੋਰੀਜ
    7.ਲੰਘਮੈਕੀਨ ਮਾਊਂਟੇਨਜ( Canadian Rocky Mountain Parks)- ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ – ਇਸ ਵਿਚ ਬੈਨਿਫ਼, ਜੈਸਪਰ,
    ਯੋਹੋ ਅਤੇ ਕੁਟਨੇ ਨੈਸ਼ਨਲ ਪਾਰਕ ਸ਼ਾਮਲ ਹਨ।
    8.ਦੀ ਕਲੋਂਡਾਈਕ(T r’ondek- Kondike)- ਯੂਕਨ- 2023 ਵਿਚ ਸ਼ਾਮਲ ਹੋਇਆ
    ਇਹ ਸਥਾਨ ਸਿਰਫ ਵਿਸ਼ਵ ਵਿਰਾਸਤ ਹੀ ਨਹੀਂ, ਸਗੋਂ ਇਤਿਹਾਸਕ ਮਹੱਤਤਾ ਵਾਲ਼ੇ ਕੈਨੇਡਾ ਦੇ ਕੁਦਰਤੀ ਅਤੇ ਸਭਿਆਚਾਰਕ ਥਾਵਾਂ ਹਨ।
    ਅੰਤਿਕਾ :- ਵਿਸ਼ਵ ਵਿਰਾਸਤ ਦਿਵਸ 2025 ਦਾ ਥੀਮ ਸਾਨੂੰ ਸਿਰਫ ਚੇਤਾਵਨੀ ਨਹੀਂ ਦਿੰਦਾ, ਸਗੋਂ ਇਹ ਲਗਾਤਾਰ ਯਾਦ ਕਰਵਾਉਂਦਾ ਹੈ ਕਿ ਅਸੀਂ ਆਪਣੀ ਵਿਰਾਸਤ ਦੀ ਕਦਰ ਕਰੀਏ, ਉਸਨੂੰ ਸਮਝੀਏ ਅਤੇ ਆਉਣ ਵਾਲੀਆਂ ਆਫ਼ਤਾਂ ਜਾਂ ਮਨੁੱਖੀ ਬਰਬਾਦੀ ਤੋਂ ਬਚਾਉਣ ਲਈ ਤਿਆਰੀ ਰੱਖੀਏ। ਇਹ ਸਾਡੀ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਹੈ ਕਿ ਅਸੀਂ ਨਾ ਸਿਰਫ ਅਤੀਤ ਨੂੰ ਜਿੰਦਾ ਰੱਖੀਏ, ਸਗੋਂ ਭਵਿੱਖ ਨੂੰ ਇੱਕ
    ਵਿਰਾਸਤਕ ਪੱਧਰ ਤੇ ਸਮਰੱਥ ਬਣਾ ਕੇ ਛੱਡੀਏ।
  2. ਜਸਵਿੰਦਰ ਸਿੰਘ ਰੁਪਾਲ
    -9814715796
Show More

Related Articles

Leave a Reply

Your email address will not be published. Required fields are marked *

Back to top button
Translate »